Sliderपंजाब

ਮਾਤਾ ਸ਼੍ਰੀ ਵੈਸ਼ਣੋ ਦੇਵੀ ਦਰਬਾਰ ਜਾਣ ਵਾਲੀ ਟ੍ਰੇਨ ਦੇ ਰੂਟ ਵਿਚ ਹੋਇਆ ਬਦਲਾਵ

ਮਾਤਾ ਵੈਸ਼ਨੋ ਦੇਵੀ ਨੂੰ ਜਾਣ ਵਾਲੀ ਟ੍ਰੇਨ ਜੋ ਸ਼੍ਰੀ ਅੰਮ੍ਰਿਤਸਰ ਤੋ ਕਟੜਾ ਵਿਖੇ ਜਲੰਧਰ ਸ਼ਹਿਰ ਤੋ ਹੋ ਕੇ ਜਾਂਦੀ ਸੀ, ਉਸਦਾ ਹੁਣ ਸਰਕਾਰ ਵਲੋ ਰੂਟ ਬਦਲ ਦਿੱਤਾ ਗਿਆ ਹੈ, ਇਹ ਟ੍ਰੇਨ ਹੁਣ ਜਲੰਧਰ ਸ਼ਹਿਰ ਰੇਲਵੇ ਸਟੇਸ਼ਨ ਵਿਖੇ ਨਹੀ ਆਵੇਗੀ । ਇਸ ਦੇ ਸੰਬੰਧ ਵਿਚ ਸਾਬਕਾ ਵਿਧਾਇਕ ਅਤੇ ਜ਼ਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਮਾਤਾ ਰਾਣੀ ਦੇ ਭਗਤਾਂ ਦੇ ਮਨ ਤੇ ਠੇਸ ਪਹੁੰਚੀ ਹੈ ਅਤੇ ਜਲੰਧਰ ਸ਼ਹਿਰ ਤੋ ਹਜ਼ਾਰਾਂ ਮਾਤਾ ਰਾਣੀ ਦੇ ਸ਼ਰਧਾਲੂ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ, ਮਾਤਾ ਰਾਣੀ ਦੇ ਦਰਬਾਰ ਤੇ ਜਾਂਦੇ ਹਨ , ਇਸ ਰੂਟ ਦੇ ਬਦਲਾਵ ਨਾਲ ਸ਼ਰਧਾਲੂਆ ਦੇ ਮਾਤਾ ਰਾਣੀ ਦੇ ਦਰਬਾਰ ਤੇ ਜਾਣ ਵਿਚ ਮੁਸ਼ਕਿਲ ਆਵੇਗੀ ਅਤੇ ਜਲੰਧਰ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੂੰ ਠੇਸ ਪਹੁੰਚੇਗੀ ਜੋ ਕਿ ਸ਼ਰਧਾ ਨਾਲ ਮਾਤਾ ਰਾਣੀ ਦੇ ਦਰਬਾਰ ਦੇ ਦਰਸ਼ਨਾਂ ਲਈ ਜਾਂਦੇ ਸਨ । ਸਾਡੀ ਸਰਕਾਰ ਅੱਗੇ ਮੰਗ ਹੈ ਕਿ ਇਸ ਟ੍ਰੇਨ ਦੇ ਇਸ ਰੂਟ ਨੂੰ ਦੋਬਾਰਾ ਤੋ ਬਹਾਲ ਕੀਤਾ ਜਾਵੇਗਾ ਤਾਂ ਜੋ ਮਾਤਾ ਰਾਣੀ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੀਆਂ ਨੂੰ ਕੋਈ ਦਿੱਕਤ ਪ੍ਰੇਸ਼ਾਨੀ ਨਾ ਆਵੇ ਅਤੇ ਸ਼ਰਧਾਲੂ ਆਸਾਨੀ ਨਾਲ ਮਾਤਾ ਰਾਣੀ ਦੇ ਦਰਸ਼ਨਾਂ ਲਈ ਮਾਤਾ ਰਾਣੀ ਦੇ ਦਰਬਾਰ ਤੇ ਪਹੁੰਚ ਸਕਣ ।

Related Articles

Back to top button