ਜਲੰਧਰ : ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸੇਸ ਗੁਰਮਤਿ 25ਅਪ੍ਰੈਲ ਤੋਂ 30,ਅਪ੍ਰੈਲ ਤਕ ਗੁਰਦਵਾਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ ਸਭ ਤੋਂ ਪਹਿਲਾਂ 25ਅਪ੍ਰੈਲ ਦਿਨ ਸਨੀਵਾਰ ਨੂੰ ਸਾਮ ਦੇ ਪੰਜ ਵਜੇ ਇਕ ਵਿਸ਼ਾਲ ਸਬਦ ਚੌਂਕੀ ਗੁਰਦਵਾਰਾ ਸਾਹਿਬ ਤੋਂ ਆਰੰਭ ਹੋਵੇਗੀ ਜੌ ਗੁਰੂਦੇਵ ਨਗਰ ਗਾਜੀ ਗੁੱਲਾ ਤੋ ਮੁਹੱਲਾ ਕਰਾਰ ਖਾਂ ਬੋਹੜ ਵਾਲਾ ਚੌਂਕ ਤੋਂ ਗੋਪਾਲ ਨਗਰ ਤੋਂ ਗੁਰਚਰਨ ਸਿੰਘ ਚਕੀ ਵਾਲੇ ਤੋਂ ਗੁਰਦਵਾਰਾ ਸੰਤ ਧਾਮ ਨਿਊ ਕਾਲੋਨੀ ਤੋਂ ਹੁੰਦੀ ਹੋਈ ਗੁਰੂ ਘਰ ਆ ਕੇ ਸਮਾਪਤ ਹੋਵੇਗਾ ਸਾਰੇ ਰਸਤੇ ਸੰਗਤਾ ਗੁਰੂ ਜਸ ਅਤੇ ਗੁਰਬਾਣੀ ਗਾਇਨ ਕਰਨਗੀਆਂ ਸਮੁੱਚੇ ਰਸਤੇ ਤੇ ਸੰਗਤਾ ਵਾਸਤੇ ਲੰਗਰ ਲਗਾਏ ਜਾਣਗੇ ਪ੍ਰੈਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਦਿੱਤੀ ਉਹਨਾਂ ਦੱਸਿਆ ਕਿ 26ਤਰੀਕ ਇਤਵਾਰ ਨੂੰ ਸਵੇਰੇ 6ਤੋਂ 10 ਵਜੇ ਤੱਕ ਚੁਪਹਰਾ ਸਮਾਗਮ ਹੋਵੇਗਾ 27ਤਰੀਕ ਸੋਮਵਾਰ ਸਵੇਰੇ ,9ਵਜੇ ਤੋਂ 4ਵਜੇ ਦੁਪਹਿਰ ਤਕ ਇਸਤਰੀ ਸਤਸੰਗ ਸਭਾਵਾਂ ਵੱਲੋਂ ਕੀਰਤਨ ਸਮਾਗਮ ਹੋਵੇਗਾ 28,29,39, ਦਿਨ ਮੰਗਲਵਾਰ ਬੁੱਧਵਾਰ ਵੀਰਵਾਰ ਸ਼ਾਮ6ਵਜੇ ਤੋਂ ਰਾਤ 10,ਵਜੇ ਤੱਕ ਤਿੰਨੋ ਦਿਨ ਵਿਸੇਸ ਕੀਰਤਨ ਸਮਾਗਮ ਹੋਣਗੇ ਜਿਸ ਗੁਰੂ ਘਰ ਦੇ ਕੀਰਤਨੀ ਜਥਿਆਂ ਤੋਂ ਇਲਾਵਾ ਭਾਈ ਕੁਲਵਿੰਦਰ ਸਿੰਘ ਖਰੜ ਭਾਈ ਰਵਿੰਦਰ ਸਿੰਘ ਜੀ ਭਾਈ ਓਂਕਾਰ ਸਿੰਘ ਜੀ ਦੋਨੋਂ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ ਬੀਬੀ ਬਲਜਿੰਦਰ ਕੌਰ ਖੰਡੂਰ ਸਾਹਿਬ ਵਾਲੇ ਭਾਈ ਰਵਿੰਦਰ ਸਿੰਘ ਬੰਬੇ ਵਾਲੇ ਭਾਈ ਦਿਲਬਾਗ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਗੁਰਮਤਿ ਵਿਚਾਰਾਂ ਭਾਈ ਗੁਰਮੁਖ ਸਿੰਘ ਹੈਡ ਗ੍ਰੰਥੀ ਗੋਇੰਦਵਾਲ ਸਾਹਿਬ ਕਰਨਗੇ 19ਅਪ੍ਰੈਲ ਤੋਂ 24ਅਪ੍ਰੈਲ ਤਕ ਦਸਤਾਰ ਸਿਖਲਾਈ ਕੈਂਪ ਗੁਰੂ ਘਰ ਵਿੱਚ ਲੱਗਣਗੇ ਸੁੰਦਰ ਦਸਤਾਰ ਮੁਕਾਬਲੇ 26ਤਰੀਕ ਸਾਲ 5ਵਜੇ ਤੋਂ 7ਵਜੇ ਤਕ ਹੋਣਗੇ ਰੋਜ਼ਾਨਾ ਸਮਾਗਮਾਂ ਦੀ ਸਮਾਪਤੀ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਪ੍ਰੈਸ ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਗੁਰਦਿਆਲ ਸਿੰਘ ਅਮਰੀਕ ਸਿੰਘ ਬਠਲਾ ਅਮਰਜੀਤ ਸਿੰਘ ਹਰਮਨ ਪ੍ਰੀਤ ਸਿੰਘ ਅਮਰਜੀਤ ਸਿੰਘ ਕਿਰਪਾਲ ਸਿੰਘ ਕੁਲਦੀਪ ਸਿੰਘ ਚਰਨਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਸਤਬੀਰ ਸਿੰਘ ਜਸਪ੍ਰੀਤ ਸਿੰਘ ਬਲਜਿੰਦਰ ਸਿੰਘ ਜਤਿੰਦਰ ਪਾਲ ਸਿੰਘ ਗੁਰਮੀਤ ਸਿੰਘ ਜਪਜੀਤ ਸਿੰਘ ਸੁਰਜੀਤ ਸਿੰਘ ਗੁਰਚਰਨ ਸਿੰਘ ਬਲਵਿੰਦਰ ਸਿੰਘ ਗੁਰਵਿੰਦਰ ਸਿੰਘ ਗੁਰਬਚਨ ਸਿੰਘ ਕੁਲਵੰਤ ਕੌਰ ਕੋਮਲਪ੍ਰੀਤ ਕੌਰ ਰਵਿੰਦਰ ਕੌਰ ਜਸਵਿੰਦਰ ਕੌਰ ਸਰਬਪ੍ਰੀਤ ਕੌਰ ਪੂਨਮ ਪ੍ਰੀਤੀ ਗੁਰਲੀਨ ਕੌਰ ਸਿਮਰਪ੍ਰੀਤ ਕੌਰ ਨਵਲਜੀਤ ਕੌਰ ਰਜਿੰਦਰ ਕੌਰ ਸਤਵੰਤ ਕੌਰ ਹਾਜ਼ਰ ਸਨ