ਫਗਵਾੜਾ : 15 ਦਿਨ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਬਾਪੂ ਤਰਸੇਮ ਸਿੰਘ ਜੀ ਵੱਲੋ ਫਗਵਾੜੇ ਵਿਖੇ ਹੋਈ ਮੀਟਿੰਗ ਵਿੱਚ ਪੰਥਕ ਭਾਵਨਾਵਾ ਤਹਿਤ ਲਏ ਫੈਸਲਿਆ ਦਾ ਦੋਹਾ ਦਲਾਂ ਦੀ ਸਾਂਝੀ ਕਮੇਟੀ ਨੇ ਅੱਜ ਕੀਤਾ ਰਸਮੀ ਐਲਾਨ । ਇਸੇ ਮੀਟਿੰਗ ਵਿੱਚ ਦੋਹਾ ਦਲਾਂ ਦੀ ਸਾਂਝੀ ਕਮੇਟੀ ਬਣਾ ਕੇ ਘੱਟੋ ਘੱਟ ਸਾਂਝਾ ਪੰਥ ਪੰਜਾਬ ਲਈ ਪ੍ਰੋਗਰਾਮ ਉਲੀਕਣ ਦਾ ਹੋਇਆ ਸੀ ਫੈਸਲਾ । ਜਿਹਦੇ ਤੇ ਅਮਲ ਕਰਦਿਆ ਅੱਜ ਦੋਹਾ ਦਲਾਂ ਦੀ ਸਾਂਝੀ ਕਮੇਟੀ ਨੇ ਪਹਿਲਾ ਕਦਮ ਚੁੱਕ ਲਿਆ ਹੈ । ਦੋਵਾ ਦਲਾਂ ਦੇ ਮੁਖੀਆ ਤੋ ਇਲਾਵਾ ਪਿਛਲੇ ਇਕ ਸਾਲ ਤੋ ਇਸ ਕਾਰਜ ਲਈ ਲਗਾਤਾਰ ਭੂਮਿਕਾ ਨਿਭਾਉਣ ਵਾਲੇ ਵੀਰਾਂ Parampal Singh ਅਮਰੀਕ ਸਿੰਘ ਮੁਕਤਸਰ Barjinder Singh ਮਿਹਨਤ ਨੂੰ ਬੂਰ ਪਿਆ ਹੈ । ਪੰਥ ਅੱਗੇ ਬੇਨਤੀ ਕਰਦੇ ਹਾ ਕਿ ਅਰਦਾਸ ਕਰਿਓ ਕਿ ਇਸ ਏਕਤਾ ਨੂੰ ਹਾਲੇ ਤੱਕ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਸਰਕਾਰੀ ਕਰਿੰਦਿਆਂ ਦੀ ਨਜ਼ਰ ਨਾ ਲੱਗੇ , ਅਤੇ ਅਸੀ ਕੋਸ਼ਿਸ਼ ਕਰਾਂਗੇ ਕਿ ਇਸ ਏਕਤਾ ਦੇ ਕਲਾਵੇ ਵਿਚ ਕੇਵਲ ਦੋ ਦਲ ਨਹੀਂ ਪਿਛਲੇ ਦੋ ਦਹਾਕੇ ਤੋ ਬਾਦਲੀ ਸਿਆਸਤ ਖ਼ਿਲਾਫ਼ ਲੜ ਰਹੀਆਂ ਸਮੁੱਚੀਆ ਪੰਥਕ ਧਿਰਾ ਦੀ ਬਰਾਬਰ ਸ਼ਮੂਲੀਅਤ ਹੋਵੇ