Sliderपंजाब

15 ਮਈ ਨੂੰ ਰੋਸ ਮਾਰਚ ਕਰਕੇ ਵਿੱਤ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ—ਤੇਜਿੰਦਰ ਸਿੰਘ ਨੰਗਲ

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ 25 ਅਪ੍ਰੈਲ ਨੂੰ ਗੁਰਨਾਮ ਸਿੰਘ ਵਿਰਕ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਸੰਬੰਧੀ ਗੁਰਪ੍ਰੀਤ ਸਿੰਘ ਖੱਟੜਾ, ਸੂਬਾ ਪ੍ਰੈੱਸ ਸਕੱਤਰ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟ ਅਨੁਸਾਰ ਮੀਟਿੰਗ ਵਿੱਚ ਸ਼ਾਮਿਲ ਸੂਬਾ ਅਤੇ ਜਿਲਾ ਆਗੂ ਸਾਹਿਬਾਨਾਂ ਦੇ ਵਿਚਾਰ ਲੈਣ ਉਪਰੰਤ ਇਹ ਫੈਸਲੇ ਲਏ ਗਏ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਨੂੰ ਉਜਾਗਰ ਕਰਦੀ ਨੀਤੀ ਤਹਿਤ ਮਾਨਯੋਗ ਉੱਚ ਅਦਾਲਤਾਂ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਦਿੱਤੇ ਫੈਸਲਿਆਂ ਨੂੰ ਲਾਗੂ ਕਰਨ ਤੋਂ ਆਨਾ-ਕਾਨੀ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਸਰਕਾਰ ਨੂੰ ਆਉਂਦੀਆਂ ਚੋਣਾਂ ਵਿੱਚ ਲੰਮੇ ਹੱਥੀ ਲੈਣ ਤੇ ਵਿਚਾਰ ਚਰਚਾ ਹੋਈ। ਤੇਜਿੰਦਰ ਸਿੰਘ ਨੰਗਲ, ਸੂਬਾ ਮੁੱਖ ਸਲਾਹਕਾਰ ਅਤੇ ਪ੍ਰਧਾਨ ਜਲੰਧਰ ਇਕਾਈ ਅਤੇ ਵਿਨੋਦ ਸਾਗਰ, ਜਨਰਲ ਸਕੱਤਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 5 ਮਈ ਤੋਂ 8 ਮਈ ਦੇ ਵਿਚਕਾਰ ਕਿਸੇ ਇੱਕ ਦਿਨ ਜਿਲ੍ਹਾ ਜਲੰਧਰ ਵਿੱਚ ਜਨਰਲ ਇਜਲਾਸ ਬੁਲਾਇਆ ਜਾਵੇਗਾ, ਜਿਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਵਿਰੋਧੀ ਰਵੱਈਏ ਦੇ ਚਲਦਿਆਂ ਮੰਨੀਆਂ ਹੋਈਆਂ ਮੰਗਾਂ ਨੂੰ ਕਢਵਾਉਣ ਲਈ ਸੰਗਠਿਨ ਦੀ ਮਜ਼ਬੂਤੀ ਲਈ ਲਾਮਬੰਦੀ ਕੀਤੀ ਜਾਵੇਗੀ।
ਮੁਲਾਜ਼ਮਾਂ ਨੂੰ ਕੋਈ ਵੀ ਵਿੱਤੀ ਲਾਭ ਨਾ ਦੇਣ ਦੇ ਰੋਸ ਵਜੋਂ 15 ਮਈ, 2026 ਨੂੰ ਪੀ.ਐੱਸ.ਐੱਮ.ਐੱਸ.ਯੂ., ਦੀ ਸਮੁੱਚੀ ਸੂਬਾ ਲੀਡਰਸ਼ਿਪ, ਜਿਲ੍ਹਾ ਲੀਡਰਸ਼ਿਪ ਅਤੇ ਵਿਭਾਗੀ ਜਥੇਬੰਦੀਆਂ ਦੀ ਸੂਬਾ ਲੀਡਰਸ਼ਿਪ ਵੱਲੋਂ ਸੰਗਰੂਰ ਵਿਖੇ ਇਕੱਠੇ ਹੋ ਕੇ ਕਾਲੇ ਚੋਲੇ ਪਾ ਕੇ ਮੁਲਾਜ਼ਮ ਮੰਗਾਂ ਲਈ ਬਣੀ ਕੈਬਨਿਟ ਸਬ ਕਮੇਟੀ ਦੇ ਮੁਖੀ ਅਤੇ ਪੰਜਾਬ ਦੇ ਖਜਾਨਾ ਮੰਤਰੀ, ਸ੍ਰ ਹਰਪਾਲ ਸਿੰਘ ਚੀਮਾ ਦੇ ਘਰ ਵੱਲ ਸੰਕੇਤਕ ਰੋਸ ਮਾਰਚ ਕਰਕੇ ਘਿਰਾਓ ਕੀਤਾ ਜਾਵੇਗਾ। ਉਥੇ ਹੀ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ, ਜਿਸ ਵਿੱਚ ਰਹਿੰਦੇ ਕੈਬਨਿਟ ਸਬ ਕਮੇਟੀ ਦੇ ਮੈਂਬਰਾਂ ਦੇ ਘਰਾਂ ਨੂੰ ਘੇਰਨ ਜਾਂ ਕਲਮ ਛੋੜ ਹੜਤਾਲ ਕਰਕੇ ਦਫਤਰੀ ਕੰਮ ਬੰਦ ਕਰਨ ਜਿਹੇ ਸੰਘਰਸ਼ ਦੇ ਫੈਸਲੇ ਲਏ ਜਾਣਗੇ। ਆਉਣ ਵਾਲੀਆਂ ਨਗਰ ਕੌਂਸਲ, ਨਿਗਮਾਂ ਦੀਆਂ ਚੋਣਾਂ ਦੌਰਾਨ ਵੋਟਾਂ ਦੀ ਨਿਰਧਾਰਿਤ ਮਿਤੀ ਤੋਂ ਦੋ ਦਿਨ ਪਹਿਲਾਂ ਚੋਣ ਪ੍ਰਚਾਰ ਦੇ ਆਖਰੀ ਦਿਨ ਜਿਲ੍ਹਾ ਪੱਧਰ ਤੇ ਕਾਲੇ ਝੰਡੇ ਲੈਕੇ ਸ਼ਹਿਰ ਅਤੇ ਬਜ਼ਾਰਾਂ ਵਿੱਚ ਮੋਟਰ ਸਾਇਕਲ ਮਾਰਚ ਕੀਤਾ ਜਾਵੇਗਾ, ਜਿੱਥੇ ਮੁੱਖ ਨਾਹਰਾ ਇਹ ਹੋਵੇਗਾ “ਜੋ ਸਰਕਾਰ ਨਿਕੰਮੀ ਹੈ-ਵੋ ਸਰਕਾਰ ਬਦਲਣੀ ਹੈ”
ਇਨ੍ਹਾਂ ਵੋਟਾਂ ਦੌਰਾਨ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਰੋਸ ਨੂੰ ਸ਼ਹਿਰਾਂ ਦੇ ਹਰ ਬੂਥ ਪੱਧਰ ਤੱਕ ਦੇ ਵੋਟਰਾਂ ਤੱਕ ਲੈ ਕੇ ਲਈ ਵੋਟਾਂ ਵਾਲੇ ਦਿਨ ਕਲੈਰੀਕਲ ਕਾਮੇ ਆਪਣੇ ਮੋਢਿਆਂ ਤੇ ਕਾਲੇ ਬਿੱਲੇ ਲਾਕੇ ਚੋਣ ਡਿਊਟੀ ਕਰਨਗੇ।

Related Articles

Back to top button