ਗੁਰਦਵਾਰਾ ਗੁਰਦੇਵ ਨਗਰ ਵਿਖੇ ਗੁਰਮਤਿ ਸਮਾਗਮ ਵਿੱਚ ਭਾਈ ਕੁਲਵਿੰਦਰ ਸਿੰਘ ਜੀ ਨੇ ਖਰੜ ਦੇ ਰਾਗੀ ਜਥੇ ਨੇ ਹਾਜ਼ਰੀ ਭਰੀ ਪਿਛਲੇ 4ਦਿਨਾ ਤੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਲਗਾਤਾਰ ਜਾਰੀ ਹਨ ਇਸੇ ਲੜੀ ਤਹਿਤ ਅੱਜ ਰਾਤ ਦੇ ਦੀਵਾਨਾਂ ਵਿਚ ਪੰਥ ਪਰਸਿੱਧ ਰਾਗੀ ਜਥੇ ਭਾਈ ਕੁਲਵਿੰਦਰ ਸਿੰਘ ਖਰੜ ਵਾਲਿਆਂ ਨੇ ਹਾਜ਼ਰੀ ਭਰੀ ਦੀਵਾਨ ਦੀ ਆਰੰਭਤਾ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਹੋਈ ਉਪ੍ਰੰਤ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਹਰਜਿੰਦਰ ਸਿੰਘ ਨੇ ਗੁਰੂ ਇਤਹਾਸ ਨਾਲ ਜੋੜਿਆ ਗੁਰੂ ਘਰ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਬੰਬੇ ਵਾਲਿਆਂ ਨੇ ਰਸ ਭਿੰਨਾ ਕੀਰਤਨ ਕੀਤਾ ਅਖੀਰ ਵਿਚ ਭਾਈ ਕੁਲਵਿੰਦਰ ਸਿੰਘ ਖਰੜ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਸੰਗਤਾ ਵਿੱਚ ਉਤਸਾਹ ਦੇਖਦਿਆ ਹੀ ਬਣਦਾ ਸੀ ਗੁਰੂ ਘਰ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ ਅਤੇ ਆਉਣ ਵਾਲੇ ਦੋ ਦਿਨਾਂ ਗੁਰਮਤਿ ਸਮਾਗਮਾਂ ਬਾਰੇ ਵਿਸਥਾਰ ਨਾਲ ਦੱਸਿਆ ਦੀ ਦਿਨਾਂ ਪ੍ਰੋਗਰਾਮ ਵਿਚ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸਚਘੰਡ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਗੁਰਮੁਖ ਸਿੰਘ ਹੈਡ ਗ੍ਰੰਥੀ ਗੋਇੰਦਵਾਲ ਸਾਹਿਬ ਅਤੇ ਆਖਰੀ ਦਿਨ 30ਅਪ੍ਰੈਲ ਨੂੰ ਭਾਈ ਓਂਕਾਰ ਸਿੰਘ ਸਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ ਕੀਰਤਨ ਦੀ ਹਾਜਰੀ ਭਰਨਗੇ ਸਾਰੇ ਪ੍ਰੋਗਰਾਮਾਂ ਦੀ ਨਿਗਰਾਨੀ ਹਰਪ੍ਰੀਤ ਸਿੰਘ ਨੀਟੂ ਕਰ ਰਹੇ ਸਨ ਗੁਰਮਤਿ ਸਮਾਗਮ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ ਪਾਰਸ ਫਤਿਹ ਵੀਰ ਸਿੰਘ ਹਰਮਨਜੋਤ ਸਿੰਘ ਪਵਨਪ੍ਰੀਤ ਸਿੰਘ ਜਪਨੂਰ ਸਿੰਘ ਹਰਜਿੰਦਰ ਸਿੰਘ ਕੁਕੀ ਚਰਨਜੀਤ ਸਿੰਘ ਸੇਠੀ ਰਵਿੰਦਰ ਸਿੰਘ ਅਟਾਰੀ ਬਾਜ਼ਾਰ ਅਮਰੀਕ ਸਿੰਘ ਬਠਲਾ ਕਿਰਪਾਲ ਸਿੰਘ ਅਮਰਜੀਤ ਸਿੰਘ ਗੁਰਦੇਵ ਨਗਰ ਰਜਿੰਦਰ ਸਿੰਘ ਗਗਨਦੀਪ ਸਿੰਘ ਆਰਟੀਟੈਕਟ ਹਰਪ੍ਰੀਤ ਸਿੰਘ ਸੋਨੂ ਨਵਲਦੀਪ ਕੋਰ ਸਰਬਪ੍ਰੀਤ ਕੌਰ ਰਜਿੰਦਰ ਕੌਰ ਸੁਰਜੀਤ ਕੌਰ ਪਰਮਜੀਤ ਕੌਰ ਹਾਜਰ ਸਨ