
ਬੇਨਤੀ ਹੈ ਕਿ ਜਲੰਧਰ ਦੇ ਇਲਾਕਿਆਂ (ਕੋਟ, ਫੋਲੜੀਵਾਲ ਅਤੇ ਰਾਮਾਮੰਡੀ ਆਦਿ) ਵਿੱਚ ਨਗਰ ਨਿਗਮ ਵੱਲੋਂ ਬਣਾਏ ਗਏ ਕੰਪੋਸਟਿੰਗ ਯੂਨਿਟ ਕਾਫੀ ਸਮੇਂ ਤੋਂ ਬੰਦ ਪਏ ਹਨ। ਇਨ੍ਹਾਂ ਯੂਨਿਟਾਂ ‘ਤੇ ਲਗਭਗ 2.32 ਕਰੋੜ ਰੁਪਏ ਖਰਚ ਹੋਣ ਦੇ ਬਾਵਜੂਦ ਵੀ ਇਹ ਠੀਕ ਤਰ੍ਹਾਂ ਚਾਲੂ ਨਹੀਂ ਹੋ ਸਕੇ। ਮਸ਼ੀਨਾਂ ਡੰਪ ਹੋ ਰਹੀਆਂ ਹਨ ਅਤੇ ਕੂੜੇ ਦੀ ਪ੍ਰੋਸੈਸਿੰਗ ਨਹੀਂ ਹੋ ਰਹੀ।
ਇਸ ਕਾਰਨ ਇਲਾਕੇ ਵਿੱਚ ਗੀਲਾ ਤੇ ਸੁੱਕਾ ਕੂੜਾ ਸੜਕਾਂ ‘ਤੇ ਢੇਰਾਂ ਵਿੱਚ ਪਿਆ ਰਹਿੰਦਾ ਹੈ, ਜਿਸ ਨਾਲ ਗੰਦੀ ਬੂ, ਬਿਮਾਰੀਆਂ ਅਤੇ ਪ੍ਰਦੂਸ਼ਣ ਵੱਧ ਰਿਹਾ ਹੈ। ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਫਾਈ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਦਿਖਾਈ ਦੇ ਰਿਹਾ ਹੈ।
ਇਹ ਵੀ ਦੇਖਣ ਵਿੱਚ ਆਇਆ ਹੈ ਕਿ ਯੋਜਨਾ ਕਾਗਜ਼ੀ ਕਾਰਵਾਈ ਅਤੇ ਪ੍ਰਸ਼ਾਸਕੀ ਲਾਪਰਵਾਹੀ ਕਾਰਨ ਅਟਕੀ ਹੋਈ ਹੈ। ਨਗਰ ਨਿਗਮ ਵੱਲੋਂ ਖਰੀਦੀਆਂ ਮਸ਼ੀਨਾਂ ਦਾ ਸਹੀ ਉਪਯੋਗ ਨਹੀਂ ਹੋ ਰਿਹਾ, ਜਿਸ ਨਾਲ ਸਰਕਾਰੀ ਪੈਸੇ ਦੀ ਬਰਬਾਦੀ ਹੋ ਰਹੀ ਹੈ।
ਇਸ ਦੇ ਨਾਲ ਹੀ ਅਸੀਂ ਇਹ ਵੀ ਜ਼ੋਰ ਨਾਲ ਮੰਗ ਕਰਦੇ ਹਾਂ ਕਿ ਕੰਪੋਸਟਿੰਗ ਪਲਾਂਟ ਰਿਹਾਇਸ਼ੀ ਇਲਾਕਿਆਂ ਵਿੱਚ ਨਾ ਲਗਾਏ ਜਾਣ, ਕਿਉਂਕਿ ਇਸ ਨਾਲ ਲੋਕਾਂ ਨੂੰ ਬਦਬੂ, ਗੰਦਗੀ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਯੂਨਿਟ ਸ਼ਹਿਰ ਤੋਂ ਬਾਹਰ ਜਾਂ ਉਦਯੋਗਿਕ ਇਲਾਕਿਆਂ ਵਿੱਚ ਹੀ ਸਥਾਪਿਤ ਕੀਤੇ ਜਾਣ।
ਅਤੇ ਇਸ ਲਈ ਬੇਨਤੀ ਹੈ ਕਿ:
ਸਾਰੇ ਕੰਪੋਸਟਿੰਗ ਯੂਨਿਟ ਤੁਰੰਤ ਚਾਲੂ ਕੀਤੇ ਜਾਣ।
ਬੰਦ ਪਈਆਂ ਮਸ਼ੀਨਾਂ ਨੂੰ ਠੀਕ ਕਰਕੇ ਵਰਤੋਂ ਵਿੱਚ ਲਿਆਂਦਾ ਜਾਵੇ।
ਕੂੜੇ ਦੀ ਸਹੀ ਸੰਭਾਲ ਅਤੇ ਨਿਯਮਿਤ ਸਫਾਈ ਯਕੀਨੀ ਬਣਾਈ ਜਾਵੇ।
ਰਿਹਾਇਸ਼ੀ ਇਲਾਕਿਆਂ ਵਿੱਚ ਕੰਪੋਸਟਿੰਗ ਪਲਾਂਟ ਨਾ ਲਗਾਏ ਜਾਣ ਅਤੇ ਉਨ੍ਹਾਂ ਨੂੰ ਉਚਿਤ ਥਾਵਾਂ ‘ਤੇ ਸ਼ਿਫਟ ਕੀਤਾ ਜਾਵੇ।
ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਕਿਰਪਾ ਕਰਕੇ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ
ਮਨਜੀਤ ਸਿੰਘ
ਵਾਰਡ ਕੌਂਸਲਰ
ਚਰਨਜੀਤ ਕੌਰ
ਉਪ ਵਿਰੋਧੀ ਧਿਰ ਨੇਤਾ
ਭਾਜਪਾ, ਨਗਰ ਨਿਗਮ ਜਲੰਧਰ
ਇਸ ਮੌਕੇ ਮਨਜੀਤ ਸਿੰਘ ਟੀਟੂ ਕੌਂਸਲਰ ਵਾਡਰ no 50 ਤੇ ਨੇਤਾ ਵਿਰੋਧੀ ਧਿਰ
ਰਾਜੀਵ ਢੀਂਗਰਾ
ਦਰਸ਼ਨ ਲਾਲ ਭਗਤ
ਅਜੇ ਬੱਬਲ
ਕੰਵਰ ਸਰਤਾਜ
ਗੁਰਦੀਪ ਸਿੰਘ ਫੌਜ਼ੀ
ਓਮ ਪ੍ਰਕਾਸ਼
ਭਗਵੰਤ ਪ੍ਰਭਾਕਰ