ਜਲੰਧਰ, 20 ਜੂਨ ( )-ਬੇਅਦਬੀ ਕਾਨੂੰਨ ‘ਚ ਸੋਧਾਂ ਨੂੰ ਲੈ ਕੇ ਚੱਲੀ ਗੱਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਅ ‘ਤੇ ਅੱਪੜ ਗਈ ਹੈ, ਜੋ ਕਿ ਬਹੁਤ ਮੰਦਭਾਗਾ ਹੈ। ਪਹਿਲਾਂ ਬਾਹਰੋਂ ਧਾੜਵੀ ਆਉਂਦੇ ਸੀ ਨਾਦਰ, ਅਬਦਾਲੀ, ਮੱਸੇ ਰੰਘੜ ਵਰਗੇ ਤਖ਼ਤ ਨਾਲ ਮੱਥਾ ਲਾਉਂਦੇ ਤੇ ਟਕਰਾਉਂਦੇ ਤੇ ਉਨਾਂ ਨੂੰ ਮੂੰਹ ਦੀ ਖਾਣੀ ਪਈ ਮੌਜੂਦਾ ਸਮੇਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਸੱਤਾ ਦੇ ਨਸ਼ੇ ਵਿੱਚ ਸ੍ਰੀ ਅਕਾਲ ਤਖਤ ਨਾਲ ਟਕਰਾਈ ਤੇ ਉਸ ਦਾ ਹਸ਼ਰ ਕੀ ਹੋਇਆ। ਇਸ ਲਈ ਅਸੀ ਪੰਜਾਬ ਸਰਕਾਰ ਨੂੰ ਇਹ ਮਸ਼ਵਰਾ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਅਕਾਲ ਤਖਤ ਸਾਹਿਬ ਨਾਲ ਟਕਰਾਅ ਦੇ ਰਾਹ ਨੂੰ ਛੱਡੇ ਤੇ ਜਥੇਦਾਰ ਸਾਹਿਬ ਵੱਲੋਂ ਮੰਤਰੀ ਤੇ ਵਿਧਾਇਕਾਂ ਨੂੰ ਜੋ ਹੁਕਮ ਜਾਰੀ ਕੀਤੇ ਹਨ, ਉਹ ਉਨਾਂ ਦੀ ਪਾਲਣਾ ਕਰਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਫੈਡਰੇਸ਼ਨ ਦੇ ਆਗੂ ਭਾਈ ਗੁਰਚਰਨ ਸਿੰਘ ਗਰੇਵਾਲ, ਗੁਰਬਖਸ਼ ਸਿੰਘ ਖਾਲਸਾ, ਪਰਮਜੀਤ ਸਿੰਘ ਧਰਮ ਸਿੰਘ ਵਾਲਾ ਤੇ ਸੁਖਮਿੰਦਰ ਸਿੰਘ ਰਾਜਪਾਲ ਸਿੰਘ ਜਲੰਧਰ ਦੀ ਅਗਵਾਈ ਵਿੱਚ ਜਲੰਧਰ ਵਿਖੇ ਪ੍ਰੈੱਸ ਕਲੱਬ ਵਿਖੇ ਹੋਈ ਇੱਕ ਪ੍ਰੈਸ ਮਿਲਣੀ ਵਿੱਚ ਫੈਡਰੇਸ਼ਨ ਆਗੂਆਂ ਨੇ ਜਿਕਰ ਕਰਦਿਆਂ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਭਾਈ ਗਰੇਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਸਨਮਾਨ ਉਸ ਦੀ ਕਾਇਮੀ ਲਈ ਸਾਨੂੰ ਸਭ ਨੂੰ ਗੁਰੂ ਨਾਨਕ ਨਾਮ ਲੇਵਾ ਅਤੇ ਮਾਨਵਤਾ ਦਾ ਭਲਾ ਸੋਚਣ ਵਾਲੇ ਸਭ ਲੋਕਾਂ ਨੂੰ ਡਟ ਕੇ ਖੜਨਾ ਚਾਹੀਦਾ ਹੈ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਹਮੇਸ਼ਾਂ ਹੀ ਜ਼ਬਰ ਤੇ ਜੁਲਮ ਦੇ ਖਿਲਾਫ਼ ਝੰਡਾ ਬੁਲੰਦ ਕੀਤਾ ਤੇ ਗਊ ਗਰੀਬ ਦੀ ਰਾਖੀ ਲਈ ਪਹਿਰਾ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਸਿੱਖ ਕÏਮ ਨੇ ਵਿਦੇਸ਼ੀ ਧਾੜਵੀਆਂ ਅੰਗਰੇਜ਼ਾਂ ਅਤੇ ਸਾਡੇ ਦੇਸ਼ ਦੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਪਿਛਲੇ ਸਮੇਂ ਵਿੱਚ ਮੋੜਵਾਂ ਜਵਾਬ ਦਿੱਤਾ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ।ਅੱਜ ਅਸੀਂ ਇਸ ਗੱਲ ਚ ਵਿਸ਼ਵਾਸ ਰੱਖਦੇ ਹਾਂ ਕਿ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ, ਗਲਤੀ ਨੂੰ ਸੁਧਾਰਿਆ ਜਾ ਸਕਦਾ ਹੈ। ਭਗਵੰਤ ਮਾਨ ਅਕਾਲ ਤਖ਼ਤ ਸਾਹਿਬ ਨਾਲ ਟਾਕਰੇ ਦਾ ਰਾਹ ਖੋਲ ਰਹੇ ਹਨ, ਜੋ ਕਿ ਇੱਕ ਮੰਦਭਾਗਾ ਵਰਤਾਰਾ ਹੈ, ਬੇਅਦਬੀ ਕਾਨੂੰਨ ਵਾਲੇ ਮਾਮਲੇ ਵਿੱਚ ਸਪਸ਼ਟ ਕੀਤਾ ਗਿਆ ਕਿ ਕਾਨੂੰਨ ਵਿੱਚ ਬੇਅਦਬੀ ਵਾਲੇ ਦੀ ਸਜ਼ਾ ਜਿੰਨੀ ਮਰਜੀ ਸਖ਼ਤ ਹੋਵੇ ਪਰ ਸੇਵਾਦਾਰ ਨੂੰ ਇਸ ਵਿੱਚ ਸ਼ਾਮਲ ਕਰਨ ਨਾਲ ਕਿਸੇ ਵੀ ਤਰ੍ਹਾਂ ਪੰਥਕ ਸਹਿਮਤੀ ਨਹੀਂ ਹੈ। ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਈ ਵੀਡੀਓ ਦੇ ਬਾਰੇ ਦੇ ਵਿੱਚ ਕੀਤੀ ਜਵਾਬ ਤਲਬੀ ਦਾ ਕੋਈ ਉਤਰ ਨਾ ਆਉਣ ਤੇ ਸਿੰਘ ਸਾਹਿਬ ਵੱਲੋਂ ਸਮੁੱਚੇ ਪੰਥ ਦੇ ਦੀ ਕਚਹਿਰੀ ਵਿੱਚ ਕੀਤੇ ਫੈਸਲਿਆਂ ਨੂੰ ਪੰਜਾਬ ਦੀ ਸਰਕਾਰ ਨਿਜੀ ਸਿਆਸੀ ਵਿਰੋਧਤਾ ਦਾ ਨਾਅਰਾ ਲਾ ਕੇ ਸ੍ਰੀ ਅਕਾਲ ਤਖਤ ਦੇ ਖਿਲਾਫ ਡਟਦੀ ਦਿਖਾਈ ਦੇ ਰਹੀ ਹੈ। ਅਸੀਂ ਰਾਏ ਦਵਾਂਗੇ ਕਿ ਸ੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਉਣਾ ਜਿੱਥੇ ਇਤਿਹਾਸ ਦਾ ਕਾਲਾ ਪੰਨਾ ਬਣੇਗਾ। ਸੋ ਇਸ ਕਰਕੇ ਸਰਕਾਰ ਇਸ ਰਾਹ ਨੂੰ ਤਿਆਗ ਕੇ ਆਪਣੀ ਗਲਤੀ ਨੂੰ ਮੰਨੇ ਜਿੱਥੇ ਕਾਨੂੰਨ ‘ਚ ਸੁਧਾਰ ਕਰੇ। ਇਸ ਦੇ ਨਾਲ-ਨਾਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਏ ਫਰਮਾਨ ਨੂੰ ਦੇਖਦਿਆਂ ਮੰਤਰੀ ਤੇ ਵਿਧਾਇਕ ਚਾਹੇ ਸਰਕਾਰ ਜਾਂ ਵਿਰੋਧੀ ਧਿਰ ਨਾਲ ਸਬੰਧਤ ਹਨ, ਉਹ ਜਥੇਦਾਰ ਸਾਹਿਬ ਦੇ ਫਰਮਾਨ ਨੂੰ ਸਿਰ ਨਿਵਾਉਣ ਸਿੱਖ ਭਾਵਨਾਵਾਂ ਇਸ ਗੱਲ ਦੀ ਮੰਗ ਕਰਦੀਆਂ ਹਨ। ਸਿੱਖ ਭਾਵਨਾਵਾਂ ਇਸ ਗੱਲ ਦੀ ਮੰਗ ਕਰਦੀਆਂ ਹਨ ਤੇ ਅਗਾਹ ਤੋਂ ਕੋਈ ਅਸੀਂ ਗਲਤੀ ਨਾ ਹੋਵੇ, ਉਸ ਗੱਲ ਦੇ ਲਈ ਰਾਹ ਪੱਧਰਾ ਕੀਤਾ ਜਾਵੇ। ਇਸ ਗੱਲ ਦੀ ਅਪੀਲ ਅਸੀਂ ਸਮੁੱਚੇ ਅਸੇਬਲੀ ਦੇ ਨਾਲ ਜੁੜੇ ਆਗੂਆਂ ਨੂੰ ਕਰ ਰਹੇ ਹਾਂ, ਜਿਨ੍ਹਾਂ ਵੀ ਵਿਸ਼ਸ਼ ਵਿਅਕਤੀਆਂ, ਪੰਥਕ ਜੱਥੇਬੰਦੀਆਂ, ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕ ਹਮਾਇਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਫੈਸਲਿਆਂ ਦਾ ਭਰਪੂਰ ਸਵਾਗਤ ਕਰਦੇ ਹਾਂ, ਜੇਕਰ ਸਰਕਾਰ ਫਿਰ ਵੀ ਸ੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਉਣ ਦਾ ਰਾਹ ਬਣਾਉਦੀ ਹੈ ਤਾਂ ਅਜਿਹੀ ਸਰਕਾਰ ਨੂੰ ਪੰਜਾਬ ਤੇ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਸ ਮੌਕੇ ਜਗਰਾਜ ਸਿੰਘ ਵਿਰਕ, ਗੁਰਬਖਸ਼ ਸਿੰਘ ਸੇਖੋਂ, ਡਾ ਕੁਲਵੰਤ ਸਿੰਘ, ਪਰਮਜੀਤ ਸਿੰਘ, ਅਵਨੀਤ ਸਿੰਘ, ਸੁਖਚੈਨ ਸਿੰਘ, ਹਰਮਿੰਦਰ ਸਿੰਘ ਸਿਯਾਲ, ਕੁਲਜੀਤ ਸਿੰਘ ਚਾਵਲਾ, ਰੁਪਿੰਦਰ ਸਿੰਘ, ਮਨਦੀਪ ਸਿੰਘ ਖੁਰਦ, ਪ੍ਰਭਜੀਤ ਸਿੰਘ ਕਾਹਲੋ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ, ਕਮਲਪ੍ਰੀਤ ਸਿੰਘ ਪੰਪਲੀ ਤੇ ਸਤਪਾਲ ਸਿੰਘ ਸਿੱਦਕੀ ਆਦਿ ਹਾਜ਼ਰ ਸਨ। ਕੈਪਸ਼ਨ : ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਗੁਰਬਖਸ਼ ਸਿੰਘ ਖਾਲਸਾ ਤੇ ਸੁਖਮਿੰਦਰ ਸਿੰਘ ਰਾਜਪਾਲ ਪਰਮਜੀਤ ਸਿੰਘ ਧਰਮਸਿੰਘ ਵਾਲਾ ਤੇ ਹੋਰ।