SliderUncategorizedपंजाब

ਬੱਚਿਆਂ ਵਿੱਚ ਟੀ.ਬੀ. ਕੇਸ ਵੱਡੀ ਚੁਣੋਤੀ, ਕੇਸਾਂ ਦੀ ਜਲਦ ਪਛਾਣ, ਜਾਂਚ ਤੇ ਇਲਾਜ ਨੂੰ ਬਿਹਤਰ ਬਣਾਉਣਾ ਟ੍ਰੇਨਿੰਗ ਦਾ ਮੁੱਖ ਉਦੇਸ਼ : ਸਿਵਲ ਸਰਜਨ ਡਾ. ਰਾਜੇਸ਼ ਗਰਗ

ਜਲੰਧਰ (11-08-2026): ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਜਲੰਧਰ ਵਿਖੇ ਮੰਗਲਵਾਰ ਨੂੰ ਬੱਚਿਆਂ ਵਿੱਚ ਟੀ.ਬੀ. ਕੇਸਾਂ ਦੀ ਖੋਜ, ਜਾਂਚ ਅਤੇ ਇਲਾਜ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਡੀ.ਐਚ., ਐਸ.ਡੀ.ਐਚ., ਸੀ.ਐਚ.ਸੀਜ਼. ਅਤੇ ਪੀ.ਐਚ.ਸੀਜ਼. ਦੇ ਮੈਡੀਕਲ ਅਫਸਰਾਂ ਅਤੇ ਸਟਾਫ ਨਰਸਾਂ ਲਈ ਜਿਲ੍ਹਾ ਪੱਧਰੀ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। “ਨੈਸ਼ਨਲ ਟੀਬੀ ਅਲੀਮਿਨੇਸ਼ਨ ਪ੍ਰੋਗਰਾਮ” ਦੇ ਤਹਿਤ ਇਹ ਟ੍ਰੇਨਿੰਗ ਵਰਲਡ ਹੈੱਲਥ ਪਾਰਟਨਰ (ਡਬਲਿਊ.ਐੱਚ.ਪੀ) ਅਤੇ ਸੰਸਥਾ ਸਾਥੀ (S A A T H I I ) ਦੇ ਸਹਿਯੋਗ ਨਾਲ ਕਰਵਾਈ ਗਈ। ਟ੍ਰੇਨਿੰਗ ਸ਼ੈਸ਼ਨ ਦੌਰਾਨ ਡਾ. ਸਤੀਸ਼ ਪੁੰਧੀਰ, ਐੱਸਟੀਐੱਮ (ਡਬਲਿਊ ਐੱਚ ਪੀ), ਡਾ. ਅਨੁਕਮਾ ਸੰਗਵਾਂ ਸਟੇਟ ਟੀ.ਬੀ. ਸਪੈਸ਼ਲਿਸਟ ਅਤੇ ਡਾ. ਜਯੋਤੀ ਏਸੀਐੱਫ ਕੋਆਰਡੀਨੇਟਰ ਵੱਲੋਂ ਟਰੇਨਿੰਗ ਦਿੱਤੀ ਗਈ।

ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਲਈ ਟੀ.ਬੀ. ਵੱਡੀ ਚੁਣੌਤੀ ਹੈ, ਕਿਉਂਕਿ ਅਕਸਰ ਇਸ ਦਾ ਪਤਾ ਲੱਗਣ ’ਚ ਦੇਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਉਦੇਸ਼ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿੱਚ ਟੀਬੀ ਦੇ ਇਲਾਜ ਅਤੇ ਪ੍ਰਬੰਧਨ ਵਿੱਚ ਸਿਹਤ ਪੇਸ਼ੇਵਰਾਂ ਦੇ ਗਿਆਨ ਅਤੇ ਹੁਨਰ ਨੂੰ ਵਧਾਉਣਾ ਹੈ। ਉਨ੍ਹਾਂ ਨੇ ਮੈਡੀਕਲ ਅਫ਼ਸਰਾਂ ਤੇ ਸਟਾਫ ਨਰਸਾਂ ਨੂੰ ਬੱਚਿਆਂ ਵਿੱਚ ਟੀ.ਬੀ. ਦੇ ਲੱਛਣਾਂ ਦੀ ਪਛਾਣ, ਇਲਾਜ, ਮਹੱਤਤਾ ਅਤੇ ਟੀ.ਬੀ. ਟੈਸਟਿੰਗ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ।

ਜਿਲ੍ਹਾ ਟੀ.ਬੀ. ਅਫ਼ਸਰ (ਕਾਰਜਕਾਰੀ) ਡਾ. ਪਰਮਵੀਰ ਸਿੰਘ ਨੇ ਕਿਹਾ ਕਿ ਟੀ.ਬੀ. ਇੱਕ ਲਾਗ ਦੀ ਬਿਮਾਰੀ ਹੈ, ਪਰ ਜੇਕਰ ਸਮੇਂ ਸਿਰ ਇਸ ਦਾ ਪਤਾ ਲੱਗ ਜਾਵੇ ਅਤੇ ਇਲਾਜ ਕੀਤਾ ਜਾਵੇ ਤਾਂ ਇਹ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਹ ਵੱਡਾ ਤੇ ਆਮ ਭੁਲੇਖਾ ਹੈ ਕਿ ਟੀ.ਬੀ. ਦੀ ਬਿਮਾਰੀ ਮੌਤ ਦਾ ਕਾਰਨ ਬਣਦਾ ਹੈ, ਪਰ ਅਸਲ ਵਿੱਚ ਅਜਿਹਾ ਨਹੀਂ ਹੈ ਕਿਉਂਕਿ ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਇਹ ਬਿਮਾਰੀ ਅੱਗੇ ਫੈਲਣ ਤੋਂ ਰੁਕ ਜਾਂਦੀ ਹੈ।

ਟ੍ਰੇਨਿੰਗ ਸੈਸ਼ਨ ਦੌਰਾਨ ਡਾ. ਅਨੁਕਮਾ ਸੰਗਵਾਂ ਸਟੇਟ ਟੀ.ਬੀ. ਸਪੈਸ਼ਲਿਸਟ ਨੇ “ਨੈਸ਼ਨਲ ਟੀਬੀ ਅਲੀਮਿਨੇਸ਼ਨ ਪ੍ਰੋਗਰਾਮ ਤਹਿਤ ਬੱਚਿਆਂ ਵਿੱਚ ਟੀ.ਬੀ. ਦੀ ਜਾਂਚ ਅਤੇ ਇਲਾਜ ਪ੍ਰਬੰਧਨ ਸਬੰਧੀ ਗਾਈਡਲਾਈਨਜ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਖੰਘ, ਪਸੀਨੇ ਦੇ ਨਾਲ ਬੁਖਾਰ, ਤੇਜ਼ੀ ਨਾਲ ਭਾਰ ਘਟਣਾ, ਭੁੱਖ ਨਾ ਲੱਗਣਾ, ਥੁੱਕ ਵਿੱਚ ਖੂਨ ਆਉਣਾ ਵਰਗੇ ਲੱਛਣ ਆਦਿ ਹੋ ਸਕਦੇ ਹਨ। ਇਸ ਮੌਕੇ ਡਾ. ਰਘੂ ਸੱਭਰਵਾਲ, ਡਾ. ਮੋਹਿਤ ਚੰਦਰ ਪੀਡੀਅਟ੍ਰਿਸ਼ਨ, ਅਮਿਤ ਰਿਜਨਲ ਪ੍ਰੋਗਰਾਮ ਸਪੈਸ਼ਲਿਸਟ (ਸਾਥੀ), ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਦੀਪ ਸਿੰਘ, ਅਦਿੱਤੀ ਏਸੀਐੱਫ ਕੋਆਰਡੀਨੇਟਰ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਅਤੇ ਮਨਦੀਪ ਸਟੇਟ ਨਰਸ ਹਾਜ਼ਰ ਸਨ।

Related Articles

Back to top button