

ਜਲੰਧਰ, 10 ਸਤੰਬਰ: ਰਾਸ਼ਟਰੀ ਏਡਜ਼ ਕੰਟਰੋਲ ਸੰਗਠਨ (NACO) ਵੱਲੋਂ ਚਲਾਏ ਜਾ ਰਹੇ ਨੈਸ਼ਨਲ ਲੈਵਲ ਇਨਟੈਂਸੀਫਾਈਡ ਆਈ ਈ ਸੀ ਕੈਂਪੇਨ 3.0 ਤਹਿਤ,MD NHM-cum-PD, Punjab State AIDS Control Society ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਦਿਸ਼ਾ (District Integrated Strategy for HIV/AIDS) ਵੱਲੋਂ ਅੱਜ ਸਿਵਲ ਹਸਪਤਾਲ ਜਲੰਧਰ ਵਿਖੇ ਜ਼ਿਲ੍ਹਾ ਪੱਧਰੀ ਵਿਸ਼ੇਸ਼ ਸਿਹਤ ਕੈਂਪ ਲਗਾਇਆ ਗਿਆ।
ਇਸ ਕੈਂਪ ਦਾ ਉਦਘਾਟਨ ਡਾ. ਰਾਜੇਸ਼ ਗਰਗ, ਸਿਵਲ ਸਰਜਨ ਜਲੰਧਰ ਵੱਲੋਂ ਕੀਤਾ ਗਿਆ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਜਨਰਲ ਹੈਲਥ ਜਾਂਚ, ਟੀਬੀ ਦੀ ਜਾਂਚ ਲਈ ਛਾਤੀ ਦਾ ਐਕਸ-ਰੇ, ਐੱਚਆਈਵੀ/ਸਿਫਲਿਸ ਜਾਂਚ, ਬਲੱਡ ਸ਼ੂਗਰ ਜਾਂਚ, ਮਰੀਜ਼ਾਂ ਦੀ ਲੋੜ ਅਨੁਸਾਰ ਰੈਫਰਲ ਅਤੇ ਲਿੰਕੇਜ, ਮੁਫ਼ਤ ਆਮ ਦਵਾਈਆਂ ਦੀ ਵੰਡ ਅਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਟੀਬੀ ਅਤੇ ਐੱਚ.ਆਈ.ਵੀ.ਬਾਰੇ ਜਨ ਜਾਗਰੂਕਤਾ ਜ਼ਰੂਰੀ ਹੈ।
ਇਸ ਮੌਕੇ ਡਾ. ਪਰਮਵੀਰ ਸਿੰਘ, ਡੀਟੀਓ/ਡੈਕੋ ਨੇ ਦੱਸਿਆ ਕਿ ਕੈਂਪ ਦੌਰਾਨ ਲਗਭਗ 120 ਵਿਅਕਤੀਆਂ ਨੇ ਜਨਰਲ ਹੈਲਥ ਜਾਂਚ ਦਾ ਲਾਭ ਲਿਆ, 55 ਵਿਅਕਤੀਆਂ ਦੀ ਐੱਚਆਈਵੀ/ਸਿਫਲਿਸ ਅਤੇ ਬਲੱਡ ਸ਼ੂਗਰ ਜਾਂਚ ਕੀਤੀ ਗਈ ਅਤੇ 52 ਮਰੀਜ਼ਾਂ ਦੇ ਛਾਤੀ ਦੇ ਐਕਸ-ਰੇ ਕੀਤੇ ਗਏ। ਡਾਕਟਰਾਂ ਵੱਲੋਂ ਜਾਂਚ ਉਪਰੰਤ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਅਗਲੀਆਂ ਸਿਹਤ ਸੇਵਾਵਾਂ ਲਈ ਰੈਫਰਲ ਤੇ ਲਿੰਕੇਜ ਯਕੀਨੀ ਬਣਾਇਆ ਗਿਆ।
ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਐੱਚਆਈਵੀ/ਐੱਸਟੀਆਈ ਅਤੇ ਟੀਬੀ ਸਬੰਧੀ ਜਾਗਰੂਕਤਾ ਅਤੇ ਐੱਚਆਈਵੀ ਨਾਲ ਜੁੜੇ ਭੇਦਭਾਵ ਨੂੰ ਘਟਾਉਣ ਲਈ ਆਈਈਸੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਦੇ ਨਾਲ Self Risk Assessment Screening ਨੂੰ ਵੀ ਪ੍ਰਮੋਟ ਕੀਤਾ ਗਿਆ, ਜਿਸ ਰਾਹੀਂ ਵਿਅਕਤੀ ਕੁਝ ਆਸਾਨ ਸਵਾਲਾਂ ਦੇ ਜਵਾਬ ਦੇ ਕੇ ਆਪਣੇ ਐੱਚਆਈਵੀ ਖ਼ਤਰੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਅਤੇ ਆਪਣੀ ਲੋੜ ਅਨੁਸਾਰ ਐੱਚਆਈਵੀ ਜਾਂਚ ਅਤੇ ਇਲਾਜ ਸੇਵਾਵਾਂ ਨਾਲ ਆਪਣੀ ਸੁਵਿਧਾ ਮੁਤਾਬਕ ਜੁੜ ਸਕਦਾ ਹੈ।
ਕੈਂਪ ਦੌਰਾਨ ਡਾ. ਰਾਜੇਸ਼ ਗਰਗ, ਸਿਵਲ ਸਰਜਨ ਜਲੰਧਰ ਅਤੇ ਡਾ. ਪਰਮਵੀਰ ਸਿੰਘ, ਡੀਟੀਓ/ਡੈਕੋ ਵੱਲੋਂ ਲਗਭਗ 25 ਏਆਰਟੀ/ਟੀਬੀ ਲਾਭਪਾਤਰੀਆਂ ਨੂੰ ਫੂਡ ਕਿੱਟਾਂ ਵੰਡੀਆਂ ਗਈਆਂ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੋਕੇ ਡਾ. ਪਰਮਵੀਰ ਸਿੰਘ, ਡੀਟੀਓ/ਡੈਕੋ ਅਤੇ ਡਾ. ਕੇਤਨ ਸਨੋਤਰਾ, ਐਮਓ-ਓਐੱਸਟੀ ਵੱਲੋਂ ਵੀ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਮੌਕੇ ਅਸੀਮ ਸ਼ਰਮਾ ਡਿਪਟੀ ਮਾਸ ਮੀਡੀਆ ਅਫ਼ਸਰ, ਰਵਿੰਦਰ ਜੱਸਲ ਡਿਪਟੀ ਮਾਸ ਮੀਡੀਆ ਅਫ਼ਸਰ,ਦੀਪਕ ਕੁਮਾਰ, ਕਲੀਨਿਕਲ ਸਰਵਿਸਿਜ਼ ਅਫਸਰ ਅਤੇ ਰਣਦੀਪ ਕੌਰ, ਡੀਐਮਡੀਓ, ਦਿਸ਼ਾ ਕਲੱਸਟਰ ਜਲੰਧਰ, ਕੰਵਰਬੀਰ ਸਿੰਘ ਨਾਲ ਸਾਵੇਰਾ ਟੀਆਈ ਦੀ ਸਮੁੱਚੀ ਟੀਮ, ਐੱਸਬੀਜੀਜੀਐੱਸ ਟੀਆਈ ਦੀ ਟੀਮ, ਸੰਦੀਪ ਪੌਲ ਨਾਲ ਐੱਸਐੱਸਕੇ ਦੀ ਸਮੁੱਚੀ ਟੀਮ, ਕੁਮਾਰੀ ਧੀਰਜ, ਕਾਊਂਸਲਰ ਅਤੇ ਪਰਬਜੋਤ ਸਿੰਘ, ਐੱਮਐੱਲਟੀ, ਆਈਸੀਟੀਸੀ, ਅਤੇ ਟੀਬੀ ਵਿਭਾਗ ਦੀਆਂ ਟੀਮਾਂ ਵੱਲੋਂ ਸਰਗਰਮ ਸਹਿਯੋਗ ਦਿੱਤਾ ਗਿਆ।



