पंजाबशिक्षा और संस्कृति

ਗੁਰੂ ਨਾਨਕ ਪੁਰਾ ਮਾਰਕੀਟ ਵਿੱਚ ਹੋਣ ਵਾਲੇ 30ਵੇਂ ਸਾਲਾਨਾ ਜਾਗਰਣ ਦਾ ਰਾਕੇਸ਼ ਰਾਠੌਰ ਨੂੰ ਦਿੱਤਾ ਸੱਦਾ

ਜਲੰਧਰ, 16 ਸਤੰਬਰ। ਗੁਰੂ ਨਾਨਕ ਪੁਰਾ ਮਾਰਕੀਟ ਵਿੱਚ ਕਰਵਾਏ ਜਾ ਰਹੇ 30ਵੇਂ ਸਾਲਾਨਾ ਵਿਸ਼ਾਲ ਜਾਗਰਣ, ਜੋ ਕਿ 19 ਸਤੰਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ, ਦੇ ਸਬੰਧ ਵਿੱਚ ਆਯੋਜਨ ਕਮੇਟੀ ਦੇ ਮੈਂਬਰਾਂ ਮਨੀਸ਼ ਅਗਰਵਾਲ, ਡਾ. ਭੂਪੇਂਦਰ, ਰਜਨੀਸ਼ ਕਪਾਹੀ ਅਤੇ ਮਦਨ ਰੰਧਾਵਾ ਨੇ ਭਾਜਪਾ ਪੰਜਾਬ ਦੇ ਪ੍ਰਦੇਸ਼ ਉਪ ਪ੍ਰਧਾਨ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਾਗਮ ਦਾ ਸੱਦਾ ਪੱਤਰ ਭੇਟ ਕੀਤਾ ਅਤੇ ਸਾਲਾਨਾ ਜਾਗਰਣ ਵਿੱਚ ਮਾਤਾ ਰਾਣੀ ਦੇ ਦਰਬਾਰ ਵਿੱਚ ਹਾਜ਼ਰੀ ਲਗਵਾਉਣ ਦੀ ਅਪੀਲ ਕੀਤੀ।

ਇਸ ਮੌਕੇ ਰਾਕੇਸ਼ ਰਾਠੌਰ ਨੇ ਆਯੋਜਨ ਕਮੇਟੀ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਮਾਜਿਕ ਸਮਾਗਮ ਸਮਾਜ ਵਿੱਚ ਸਮਰਸਤਾ, ਭਾਈਚਾਰੇ, ਸ਼ਰਧਾ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਜਾਗਰਣ ਦੀ ਸਫਲਤਾ ਲਈ ਮੰਗਲਕਾਮਨਾਵਾਂ ਵੀ ਪ੍ਰਗਟ ਕੀਤੀਆਂ।

ਇਸ ਦੌਰਾਨ ਸਾਬਕਾ ਮੰਡਲ ਪ੍ਰਧਾਨ ਡਾ. ਵਿਨੀਤ ਸ਼ਰਮਾ, ਚੰਦਨ ਭਨੋਟ, ਸਾਬਕਾ ਮੰਡਲ ਪ੍ਰਧਾਨ ਰਾਜਿੰਦਰ ਸ਼ਰਮਾ ਅਤੇ ਨਸੀਬ ਬੂੱਗਾ ਮੁੱਖ ਤੌਰ ’ਤੇ ਹਾਜ਼ਰ ਸਨ।

Related Articles

Back to top button