Uncategorizedपंजाबशिक्षा और संस्कृति

ਲਾਇਲਪੁਰ ਖਾਲਸਾ ਕਾਲਜ ਜਲੰਧਰ ਵਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਲੋਕਤੰਤਰ ਦਿਵਸ

ਲਾਇਲਪੁਰ ਖਾਲਸਾ ਕਾਲਜ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀ ਹੁਨਰ ਸੰਬੰਧੀ ਗਤੀਵਿਧੀਆਂ ਵਿੱਚ ਵੀ ਭਾਗ ਲੈਂਦੇ ਹਨ। ਇਸ ਤਹਿਤ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਮੁਖੀ ਪ੍ਰੋ.ਅਨੁ ਕੁਮਾਰੀ ਦੀ ਅਗਵਾਈ ਹੇਠ 40 ਤੋਂ ਵੱਧ ਵਿਦਿਆਰਥੀਆਂ ਨੇ ਪ੍ਰੋਗਰਾਮ ਵਿਚ ਭਾਗ ਲਿਆ। ਇਸ ਮੌਕੇ ਕਾਲਜ ਦੇ ਮਾਣਯੋਗ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਹੋਰ ਸਹਾਇਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਵਿਦਿਆਰਥੀਆਂ ਨੇ ਪੋਸਟਰ ਮੇਕਿੰਗ,ਸਲੋਗਨ ਰਾਈਟਿੰਗ ਅਤੇ ਲੇਖ ਲਿਖਣ ਮੁਕਾਬਲਿਆਂ ਵਿਚ ਭਾਗ ਲਿਆ । ਪੋਸਟਰ ਮੇਕਿੰਗ ਵਿਚ ਪਹਿਲਾ ਸਥਾਨ ਹਿਮਾਂਸ਼ੂ (ਬੀ.ਏ. ਸਮੈਸਟਰ ਪਹਿਲਾ), ਦੂਜਾ ਸਥਾਨ ਕੋਮਲ (ਐਮ.ਏ.ਅਰਥ ਸ਼ਾਸਤਰ ਸਮੈਸਟਰ ਤੀਜਾ) ਤੇ ਤੀਜਾ ਸਥਾਨ ਨਾਜ਼ੀਆ ਖਾਤੂਨ (ਬੀ.ਏ. ਸਮੈਸਟਰ ਪਹਿਲਾ) ਨੇ ਪ੍ਰਾਪਤ ਕੀਤਾ । ਸਲੋਗਨ ਰਾਈਟਿੰਗ ਮੁਕਾਬਲਿਆਂ ਵਿੱਚੋ ਪਹਿਲਾ ਸਥਾਨ ਸਿਮਰਨ ਕੌਰ (ਐਮ.ਏ ਰਾਜਨੀਤੀ ਸ਼ਾਸ਼ਤਰ ਸਮੈਸਟਰ ਪਹਿਲਾ), ਦੂਜਾ ਸਥਾਨ ਕੁੰਦਨ ਕੁਮਾਰ (ਐਮ.ਏ ਰਾਜਨੀਤੀ ਸ਼ਾਸਤਰ ਸਮੈਸਟਰ ਪਹਿਲਾ) ਅਤੇ ਕੋਮਲ ਕੌਰ (ਐਮ.ਏ ਅਰਥ ਸ਼ਾਸਤਰ ਸਮੈਸਟਰ ਤੀਜਾ) ਅਤੇ ਤੀਜਾ ਸਥਾਨ ਰੋਮਿਨ ਸੋਹਪਾਲ (ਬੀ.ਏ ਸਮੈਸਟਰ ਪਹਿਲਾ)। ਲੇਖ ਲਿਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਇਸ਼ਾ (ਬੀ.ਏ. ਸਮੈਸਟਰ ਪਹਿਲਾ ), ਦੂਜਾ ਸਥਾਨ ਨਿਤਿਕਾ ਅਤੇ ਹਰਮਨਪ੍ਰੀਤ ਕੌਰ (ਐਮ .ਏ. ਸਮੈਸਟਰ ਪਹਿਲਾ) ਅਤੇ ਤੀਜਾ ਸਥਾਨ ਖੁਸ਼ੀ ਕੁਮਾਰੀ (ਐੱਮ. ਏ ਰਾਜਨੀਤੀ ਸ਼ਾਸਤਰ ਸਮੈਸਟਰ ਪਹਿਲਾ) ਨੇ ਪ੍ਰਾਪਤ ਕੀਤਾ। ਇਸ ਪ੍ਰੋਗਰਾਮ ਦੌਰਾਨ ਪ੍ਰੋ. ਅਜੀਤਪਾਲ ਸਿੰਘ ਅਤੇ ਪ੍ਰੋ. ਸੋਨੀਆ ਨੇ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਨਿਭਾਈ ਅਤੇ ਪ੍ਰੋ ਸੰਜੇ ਸ਼ਾਦ ਅਤੇ ਪ੍ਰੋ ਲਿਵਪ੍ਰੀਤ ਨੇ ਲੇਖ ਲਿਖਣ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਨਿਭਾਈ ।

Related Articles

Back to top button