Sliderपंजाब

ਸ਼੍ਰੋਮਣੀ ਕਮੇਟੀ ਪ੍ਰਧਾਨ ਆਪਣੀਆਂ ਜੁੰਮੇਵਾਰੀਆਂ ਤੋਂ ਭਗੋੜੇ ਨਾ ਹੋਣ : ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ

ਜਲੰਧਰ 02 ਅਕਤੂਬਰ 2026 (……), ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਜਥੇਬੰਦੀ ਦੇ ਆਗੂਆਂ ਨੇ ਕਿਹਾ ਹੈ ਕਿ ਕਾਰਜਕਾਰਨੀ ਕਮੇਟੀ ਦੀ ਇਕੱਤਰਤਾ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਚਾਵਲਾ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਜੋ ਬਿਆਨ ਦਿੱਤਾ ਹੈ, ਇਹ ਸਿੱਖ ਪ੍ਰੰਪਰਾਵਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਠੇਸ ਪਹੁੰਚਾਉਣ ਵਾਲਾ ਹੈ।

ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਫਗਵਾੜਾ ਨੇ ਕਿਹਾ ਕਿ ਬਹਿਰੀਨ ਦੀ ਇੱਕ ਬੀਬੀ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਬੰਧ ਅਧੀਨ ਗੁਰਦੁਆਰਿਆਂ ਦੀਆਂ ਸਰਾਵਾਂ ਵਿੱਚ ਜਬਰ ਜਨਾਹ ਵਰਗੇ ਸੰਗੀਨ ਜੁਰਮ ਦੇ ਕਥਿਤ ਇਲਜ਼ਾਮ ਲੱਗੇ ਹਨ। ਮੀਡੀਆ ਰਾਹੀਂ ਮਿਲੀਆਂ ਵੱਖ-ਵੱਖ ਵੀਡੀਓਜ਼ ਅਤੇ ਹੋਰ ਸਰੋਤਾਂ ਵਿੱਚਲੇ ਠੋਸ ਸਬੂਤਾਂ ਰਾਹੀਂ ਇਹ ਸਿੱਧ ਹੋ ਚੁੱਕਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਬਹਿਰੀਨ ਵਾਲੀ ਬੀਬੀ ਨੂੰ ਲਗਾਤਾਰ ਸਰਾਵਾਂ ਵਿੱਚ ਰੱਖ ਕੇ ਰਹਾਇਸ਼, ਗੱਡੀ, ਸੇਵਾਦਾਰ ਦਿੰਦੇ ਰਹੇ।

ਇਹ ਵੀ ਸਿੱਧ ਹੋ ਚੁੱਕਾ ਹੈ ਕਿ ਪ੍ਰਧਾਨ ਧਾਮੀ ਦੀ ਆਗਿਆ ਨਾਲ ਧਰਮ ਪ੍ਰਚਾਰ ਕਮੇਟੀ ਫੰਡ ਵਿੱਚੋਂ ਉਕਤ ਬੀਬੀ ਨੂੰ ਇੱਕ ਲੱਖ ਰੁਪਏ ਵੀ ਦਿੱਤੇ ਗਿਆ। ਇਸ ਵਿੱਚ ਜਾਂਚ ਕਿਸ ਗੱਲ ਦੀ ਕਰਵਾਉਣੀ ਹੈ?

ਇਸ ਬਾਬਤ ਤਾਂ ਪ੍ਰਧਾਨ ਧਾਮੀ ਨੇ ਸਿੱਖ ਕੌਮ ਨੂੰ ਇਹ ਦੱਸਣਾ ਹੋਵੇਗਾ ਕਿ ਬਹਿਰੀਨ ਵਾਲੀ ਬੀਬੀ ਕਿਸ ਸਾਜ਼ਿਸ਼ ਅਧੀਨ ਲਿਆਂਦੀ ਗਈ ਸੀ ਅਤੇ ਉਸ ਦੀ ਲਗਾਤਾਰ ਕਈ ਮਹੀਨੇ ਉੱਚ ਦਰਜੇ ਦੀ ਮੇਜ਼ਬਾਨੀ ਅਤੇ ਲੱਖਾਂ ਰੁਪਏ ਗੁਰੂ ਦੀ ਗੋਲਕ ਵਿੱਚੋਂ ਦੇਣ ਦਾ ਕਾਰਨ ਕੀ ਸੀ?

ਭਾਈ ਫਗਵਾੜਾ ਨੇ ਕਿਹਾ ਕਿ ਜਿਸ ਢੰਗ ਨਾਲ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਾਹਲੀ ਵਿੱਚ ਤਖ਼ਤ ਵੱਲੋਂ ਕਿਸੇ ਨੂੰ ਛੇਕਣ ਦਾ ਸਾਰਾ ਵਿਧੀ-ਵਿਧਾਨ ਛਿੱਕੇ ਟੰਗ ਕੇ ਬਿਨਾਂ ਨਿਰਧਾਰਤ ਪ੍ਰਕਿਰਿਆ ਪੂਰੀ ਕਰਨ ਦੇ ਫੈਸਲਾ ਕੀਤਾ ਹੈ, ਉਹ ਇਸ ਵਾਪਰੇ ਘਟਨਾਕ੍ਰਮ ਨੂੰ ਹੋਰ ਵੀ ਸ਼ੱਕੀ ਬਣਾ ਦਿੰਦਾ ਹੈ।

ਸਾਡਾ ਸ਼ੱਕ ਸੀ ਜੋ ਹੌਲੀ-ਹੌਲੀ ਯਕੀਨ ਵਿੱਚ ਬਦਲ ਰਿਹਾ ਕਿ ਕਿਸੇ ਵੱਡੀ ਸਿਆਸੀ ਸਾਜ਼ਿਸ਼ ਦਾ ਪਰਦਾਫਾਸ਼ ਹੋਣ ਦੇ ਡਰ ਤੋਂ ਪ੍ਰਧਾਨ ਧਾਮੀ ਅਤੇ ਜਥੇਦਾਰ ਤੇਜ਼ੀ ਨਾਲ ਇਸ ਮਾਮਲੇ ਨੂੰ ਰਫਾ-ਦਫਾ ਕਰਨਾ ਚਹੁੰਦੇ ਹਨ।

ਉਹਨਾਂ ਕਿਹਾ ਕਿ ਇਹ ਸਾਜ਼ਿਸ਼ ਤਾਂ ਸਿਆਸੀ ਹੋ ਸਕਦੀ ਹੈ ਪਰ ਇਹ ਮਾਮਲਾ ਸਿਰਫ਼ ਜਬਰ ਜਨਾਹ ਦਾ ਨਾ ਹੋ ਕੇ ਸਿੱਖ ਕੌਮ ਦੇ ਪਾਵਨ ਤਖ਼ਤ ਸਾਹਿਬਾਨ ਦੀ ਅਜ਼ਮਤ ਅਤੇ ਸ਼੍ਰੋਮਣੀ ਸੰਸਥਾਵਾਂ ਦੀ ਵਕਾਰੀ ਭਰੋਸੇਯੋਗਤਾ ਦਾ ਵੀ ਹੈ, ਜਿਸ ਨੂੰ ਪ੍ਰਧਾਨ ਧਾਮੀ ਅੱਖੋਂ-ਪਰੋਖੇ ਕਰ ਰਹੇ ਹਨ।

ਉਹਨਾਂ ਕਿਹਾ ਕਿ ਸੀਬੀਆਈ ਜਾਂਚ ਦਾ ਰਾਗ ਅਲਾਪਣਾ ਵੀ ਇਸ ਮਾਮਲੇ ਨੂੰ ਠੰਢੇ ਬਸਤੇ ਵਿੱਚ ਪਾਉਣ ਦੀ ਕਾਰਵਾਈ ਹੀ ਹੈ ਇਸ ਮੌਕੇ ਅਲਾਇੰਸ ਆਗੂ ਪਰਮਪਾਲ ਸਿੰਘ ਸਭਰਾਅ ਨੇ ਕਿਹਾ ਕਿ ਇਸ ਘਟਨਾਕ੍ਰਮ ਦੌਰਾਨ ਜਿਸ ਢੰਗ ਨਾਲ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਦੇ ਵਕਾਰ ਨੂੰ ਢਾਹ ਲੱਗੀ ਹੈ ਅਤੇ ਸਿੱਖ ਕੌਮ ਦੀ ਨਾਮੋਸ਼ੀ ਦਾ ਕਾਰਨ ਬਣਿਆ ਹੈ, ਸ਼੍ਰੋਮਣੀ ਕਮੇਟੀ ਪ੍ਰਧਾਨ ਦੱਸਣ ਕਿ ਇਹ ਉਹਨਾਂ ਦੀ ਨਾਕਾਮੀ ਹੈ ਜਾਂ ਉਹ ਵੀ ਇਸ ਸਿਆਸੀ ਸਾਜ਼ਿਸ਼ ਦਾ ਹਿੱਸਾ ਹਨ ਕਿਉਂਕਿ ਬਤੌਰ ਸਕੱਤਰ ਧਰਮ ਪ੍ਰਚਾਰ ਕਮੇਟੀ ਜਿਸ ਬਲਵਿੰਦਰ ਸਿੰਘ ਕਾਹਲਵਾਂ ਨੇ ਬਹਿਰੀਨ ਵਾਲੀ ਬੀਬੀ ਨੂੰ ਧਰਮ ਪ੍ਰਚਾਰ ਕਮੇਟੀ ਫੰਡ ਵਿੱਚੋਂ ਇੱਕ ਲੱਖ ਰੁਪਏ ਦਿੱਤੇ ਹਨ, ਉਹ ਬਲਵਿੰਦਰ ਸਿੰਘ ਕਾਹਲਵਾਂ ਸਕੱਤਰ ਹੀ ਪ੍ਰਧਾਨ ਧਾਮੀ ਵੱਲੋਂ ਬਣਾਈ ਜਾਂਚ ਕਮੇਟੀ ਦੇ ਕੋਆਰਡੀਨੇਟਰ ਲਾਏ ਗਏ ਹਨ।

ਇਹ ਕਿਵੇਂ ਹੋ ਸਕਦਾ ਕਿ ਜਿਸ ਸਕੱਤਰ ਦੀ ਇਸ ਮਾਮਲੇ ਵਿੱਚ ਜਾਂਚ ਹੋਣੀ ਬਣਦੀ ਕਿ ਬੀਬੀ ਨੂੰ ਲੱਖ ਰੁਪਏ ਕਿਸ ਨੇ ਕਿਉਂ ਦਿੱਤਾ, ਉਹ ਆਪ ਹੀ ਕੋਆਰਡੀਨੇਟਰ ਲਾ ਦਿੱਤਾ ਗਿਆ। ਉਹ ਆਪਣੀ ਜਾਂਚ ਆਪ ਕਿਵੇਂ ਕਰੂਗਾ? ਪ੍ਰਧਾਨ ਧਾਮੀ ਦੀ ਇਹ ਕਾਰਵਾਈ ਸਾਫ਼ ਸਿੱਧ ਕਰਦੀ ਹੈ ਕਿ ਪ੍ਰਧਾਨ ਧਾਮੀ ਕਿਸੇ ਵੱਡੀ ਸਿਆਸੀ ਸਾਜ਼ਿਸ਼ ਦੀ ਪਰਦਾਪੋਸ਼ੀ ਕਰ ਰਹੇ ਹਨ, ਜਿਸ ਕਾਰਨ ਸ਼੍ਰੋਮਣੀ ਸਿੱਖ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਠੇਸ ਲੱਗ ਰਹੀ ਹੈ।

ਇਹਨਾਂ ਹਾਲਾਤਾਂ ਵਿੱਚ ਉਹਨਾਂ ਨੂੰ ਸ਼੍ਰੋਮਣੀ ਸੰਸਥਾ ਦੇ ਸ਼੍ਰੋਮਣੀ ਅਹੁਦੇ ਉੱਤੇ ਰਹਿਣ ਦਾ ਕੋਈ ਇਖਲਾਕੀ ਅਧਿਕਾਰ ਨਹੀਂ। ਉਹਨਾਂ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।

ਇਸ ਮੌਕੇ ਸਿੱਖ ਆਗੂ ਜਰਨੈਲ ਸਿੰਘ ਗੜ੍ਹਦੀਵਾਲ ਨੇ ਕਿਹਾ ਕਿ ਜੇ ਸ਼੍ਰੋਮਣੀ ਸੰਸਥਾਵਾਂ ਦੇ ਮੁੱਖ ਆਗੂ ਹੀ ਸ਼੍ਰੋਮਣੀ ਸੰਸਥਾਵਾਂ ਲਈ ਖ਼ਤਰਾ ਬਣ ਜਾਣਗੇ ਤਾਂ ਸਿੱਖ ਸਿਧਾਂਤਾਂ, ਸਿੱਖ ਪ੍ਰੰਪਰਾਵਾਂ ਦੀ ਰਾਖੀ ਕੌਣ ਕਰੇਗਾ? ਉਹਨਾਂ ਕਿਹਾ ਕਿ ਇਸ ਵੇਲੇ ਸਮੁੱਚੀ ਕੌਮ ਨੂੰ ਲਾਮਬੰਦ ਹੋ ਕੇ ਆਪਣੀਆਂ ਸ਼੍ਰੋਮਣੀ ਸੰਸਥਾਵਾਂ ਦੀ ਪਹਿਰੇਦਾਰੀ ਕਰਨ ਦੀ ਲੋੜ ਹੈ ਤਾਂਕਿ ਮੌਜੂਦਾ ਪ੍ਰਬੰਧ ਵਿੱਚ ਆ ਰਹੀ ਗਿਰਾਵਟ ਨੂੰ ਠੱਲ੍ਹ ਪਾਉਣ ਲਈ ਸੰਘਰਸ਼ ਵਿੱਢਿਆ ਜਾ ਸਕੇ। ਇਸ ਲਈ ਸਾਂਝੇ ਕੌਮੀ ਉਪਰਾਲੇ ਦੀ ਲੋੜ ਹੈ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੁੜੈਣ ਨੇ ਕਿਹਾ ਕਿ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਜਿਸ ਢੰਗ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਿਰੋਧੀ ਧਿਰ ਦੇ ਮੈਂਬਰ ਨੂੰ ਬਾਹਰ ਕੱਢਿਆ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਿਰੋਧੀ ਧਿਰ ਦੇ ਮੈਂਬਰ ਖ਼ਿਲਾਫ਼ ਚਿੱਠੀ ਕੱਢੀ ਹੈ, ਇਹ ਕਾਰਵਾਈ ਜਥੇਦਾਰ ਵੱਲੋਂ ਪ੍ਰਧਾਨ ਧਾਮੀ ਨੂੰ ਇਸ ਵਰਤਾਰੇ ਖ਼ਿਲਾਫ਼ ਜਵਾਬਦੇਹ ਬਣਾਉਣ ਦੀ ਥਾਂ ਸਹਿ ਦੇਣ ਦੀ ਕਾਰਵਾਈ ਹੈ ਜੋਕਿ ਬੇਹੱਦ ਨਿੰਦਣਯੋਗ ਹੈ।

ਉਹਨਾਂ ਕਿਹਾ ਕਿ ਜੇ ਸਰਮੌਰ ਤਖ਼ਤ ਦੇ ਜਥੇਦਾਰ ਸਾਹਿਬ ਕਮੇਟੀ ਤੋਂ ਜਵਾਬ ਮੰਗਣ ਦੀ ਥਾਂ ਕਥਿਤ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨਗੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਨਸਾਫ਼ ਦੀ ਪ੍ਰੰਪਰਾ ਦੀ ਰਾਖੀ ਕੌਣ ਕਰੇਗਾ? ਉਹਨਾਂ ਕਿਹਾ ਕਿ ਸ਼੍ਰੋਮਣੀ ਸੰਸਥਾਵਾਂ ਦੇ ਸ਼੍ਰੋਮਣੀ ਆਗੂਆਂ ਨੇ ਇਨਸਾਫ਼ ਤਾਂ ਕੀ ਦੇਣਾ ਸੀ, ਸਿਰਫ਼ ਜਵਾਬਤਲਬੀ ਕਰਨ ਅਤੇ ਹੀ ਜ਼ੁਬਾਨਬੰਦੀ ਦੀ ਕਾਰਵਾਈ ਨਿੰਦਣਯੋਗ ਹੈ। ਇਹ ਸਿੱਖ ਪੰਥ ਦੇ ਉੱਚ ਅਹੁਦਿਆਂ ਉੱਤੇ ਬੈਠੇ ਕੌਮੀ ਆਗੂਆਂ ਨੂੰ ਸ਼ੋਭਾ ਨਹੀਂ ਦਿੰਦਾ। ਉਹਨਾਂ ਕਿਹਾ ਕਿ ਇਹਨਾਂ ਕੌਮਘਾਤੀ ਕਾਰਵਾਈਆਂ ਖ਼ਿਲਾਫ਼ ਸੰਘਰਸ਼ ਕਰਨ ਲਈ ਕੌਮ ਨੂੰ ਲਾਮਬੰਦ ਕੀਤਾ ਜਾਵੇਗਾ।

ਇਸ ਬਾਬਤ ਜਥੇਬੰਦੀ ਆਗੂਆਂ ਵੱਲੋਂ ਫਿਰ ਦੁਹਰਾਇਆ ਗਿਆ ਕਿ ਤਕਰੀਬਨ 13 ਸਾਲ ਤੋਂ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਹੋਈ। ਕਮੇਟੀ ਦਾ ਮੌਜੂਦਾ ਪ੍ਰਬੰਧ ਬੁਰੀ ਤਰ੍ਹਾਂ ਭ੍ਰਿਸ਼ਟ ਹੋ ਕੇ ਸ਼੍ਰੋਮਣੀ ਸੰਸਥਾਵਾਂ ਲਈ ਖ਼ਤਰਾ ਬਣ ਚੁੱਕਾ ਹੈ। ਇਸ ਵੇਲੇ ਦੀ ਵੱਡੀ ਲੋੜ ਹੈ ਕਿ ਸੈਂਟਰ ਸਰਕਾਰ ਜਲਦ ਸ਼੍ਰੋਮਣੀ ਕਮੇਟੀ ਚੋਣਾਂ ਕਰਵਾ ਦੇਵੇ ਤਾਂਕਿ ਸਿੱਖਾਂ ਨੂੰ ਇਸ ਘਟੀਆ ਨਜ਼ਾਮ ਤੋਂ ਮੁਕਤੀ ਮਿਲ ਸਕੇ।

ਸਿੱਖ ਕੌਮ ਇਹ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ ਕਿ ਕੋਈ ਵੀ ਆਗੂ ਜਾਂ ਸਿਆਸੀ ਪਾਰਟੀ ਸਿੱਖਾਂ ਦੀਆਂ ਸ਼੍ਰੋਮਣੀ ਸੰਸਥਾਵਾਂ ਨੂੰ ਆਪਣੀ ਕੁਰਸੀ ਦੇ ਲਾਲਚ ਲਈ ਵਰਤੇ ਜਾਂ ਸਿਆਸੀ ਸਾਜ਼ਿਸ਼ਾਂ ਲਈ ਇਹਨਾਂ ਦਾ ਵਕਾਰ ਦਾਅ ਉੱਤੇ ਲਾਵੇ।

ਪੱਤਰਕਾਰ ਵਾਰਤਾ ਵਿੱਚ ਮੌਜੂਦ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਅਸੀਂ ਇਸ ਕੌਮਘਾਤੀ ਵਰਤਾਰੇ ਜਿਸ ਨੇ ਸਾਡੀਆਂ ਸਿੱਖ ਪ੍ਰੰਪਰਾਵਾਂ ਅਤੇ ਸਿਧਾਂਤਾਂ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਸਾਜ਼ਿਸ਼ਨਾਮਾ ਵਰਤਾਰੇ ਖ਼ਿਲਾਫ਼ ਸੰਘਰਸ਼ ਕਰਾਂਗੇ, ਜਿਸ ਦੇ ਤੀਸਰੇ ਪੜਾਅ ਵਜੋਂ ਮਿਤੀ 11 ਅਕਤੂਬਰ 2026 ਦਿਨ ਐਤਵਾਰ ਨੂੰ ਇੱਕ 251 ਮੈਂਬਰੀ ਸਿੱਖ ਜੱਥਾ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਠਾ ਕਰੇਗਾ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਵਾਰ ਫਿਰ ਬੇਨਤੀ ਪੱਤਰ ਸੌਂਪੇਗਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਸੰਸਥਾਵਾਂ ਦੀ ਚੜ੍ਹਦੀਕਲਾ ਦੀ ਅਰਦਾਸ ਕਰੇਗਾ।ਇਸ ਮੌਕੇ ਅਲਾਇੰਸ ਆਗੂ ਪਰਮਪਾਲ ਸਿੰਘ ਸਭਰਾਅ ਨੇ ਕਿਹਾ ਕਿ ਇਸ ਘਟਨਾਕ੍ਰਮ ਦੌਰਾਨ ਜਿਸ ਢੰਗ ਨਾਲ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਦੇ ਵਕਾਰ ਨੂੰ ਢਾਹ ਲੱਗੀ ਹੈ ਅਤੇ ਸਿੱਖ ਕੌਮ ਦੀ ਨਾਮੋਸ਼ੀ ਦਾ ਕਾਰਨ ਬਣਿਆ ਹੈ, ਸ਼੍ਰੋਮਣੀ ਕਮੇਟੀ ਪ੍ਰਧਾਨ ਦੱਸਣ ਕਿ ਇਹ ਉਹਨਾਂ ਦੀ ਨਾਕਾਮੀ ਹੈ ਜਾਂ ਉਹ ਵੀ ਇਸ ਸਿਆਸੀ ਸਾਜ਼ਿਸ਼ ਦਾ ਹਿੱਸਾ ਹਨ ਕਿਉਂਕਿ ਬਤੌਰ ਸਕੱਤਰ ਧਰਮ ਪ੍ਰਚਾਰ ਕਮੇਟੀ ਜਿਸ ਬਲਵਿੰਦਰ ਸਿੰਘ ਕਾਹਲਵਾਂ ਨੇ ਬਹਿਰੀਨ ਵਾਲੀ ਬੀਬੀ ਨੂੰ ਧਰਮ ਪ੍ਰਚਾਰ ਕਮੇਟੀ ਫੰਡ ਵਿੱਚੋਂ ਇੱਕ ਲੱਖ ਰੁਪਏ ਦਿੱਤੇ ਹਨ, ਉਹ ਬਲਵਿੰਦਰ ਸਿੰਘ ਕਾਹਲਵਾਂ ਸਕੱਤਰ ਹੀ ਪ੍ਰਧਾਨ ਧਾਮੀ ਵੱਲੋਂ ਬਣਾਈ ਜਾਂਚ ਕਮੇਟੀ ਦੇ ਕੋਆਰਡੀਨੇਟਰ ਲਾਏ ਗਏ ਹਨ।

ਇਹ ਕਿਵੇਂ ਹੋ ਸਕਦਾ ਕਿ ਜਿਸ ਸਕੱਤਰ ਦੀ ਇਸ ਮਾਮਲੇ ਵਿੱਚ ਜਾਂਚ ਹੋਣੀ ਬਣਦੀ ਕਿ ਬੀਬੀ ਨੂੰ ਲੱਖ ਰੁਪਏ ਕਿਸ ਨੇ ਕਿਉਂ ਦਿੱਤਾ, ਉਹ ਆਪ ਹੀ ਕੋਆਰਡੀਨੇਟਰ ਲਾ ਦਿੱਤਾ ਗਿਆ। ਉਹ ਆਪਣੀ ਜਾਂਚ ਆਪ ਕਿਵੇਂ ਕਰੂਗਾ? ਪ੍ਰਧਾਨ ਧਾਮੀ ਦੀ ਇਹ ਕਾਰਵਾਈ ਸਾਫ਼ ਸਿੱਧ ਕਰਦੀ ਹੈ ਕਿ ਪ੍ਰਧਾਨ ਧਾਮੀ ਕਿਸੇ ਵੱਡੀ ਸਿਆਸੀ ਸਾਜ਼ਿਸ਼ ਦੀ ਪਰਦਾਪੋਸ਼ੀ ਕਰ ਰਹੇ ਹਨ, ਜਿਸ ਕਾਰਨ ਸ਼੍ਰੋਮਣੀ ਸਿੱਖ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਠੇਸ ਲੱਗ ਰਹੀ ਹੈ।

ਇਹਨਾਂ ਹਾਲਾਤਾਂ ਵਿੱਚ ਉਹਨਾਂ ਨੂੰ ਸ਼੍ਰੋਮਣੀ ਸੰਸਥਾ ਦੇ ਸ਼੍ਰੋਮਣੀ ਅਹੁਦੇ ਉੱਤੇ ਰਹਿਣ ਦਾ ਕੋਈ ਇਖਲਾਕੀ ਅਧਿਕਾਰ ਨਹੀਂ। ਉਹਨਾਂ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।

ਇਸ ਮੌਕੇ ਸਿੱਖ ਆਗੂ ਜਰਨੈਲ ਸਿੰਘ ਗੜ੍ਹਦੀਵਾਲ ਨੇ ਕਿਹਾ ਕਿ ਜੇ ਸ਼੍ਰੋਮਣੀ ਸੰਸਥਾਵਾਂ ਦੇ ਮੁੱਖ ਆਗੂ ਹੀ ਸ਼੍ਰੋਮਣੀ ਸੰਸਥਾਵਾਂ ਲਈ ਖ਼ਤਰਾ ਬਣ ਜਾਣਗੇ ਤਾਂ ਸਿੱਖ ਸਿਧਾਂਤਾਂ, ਸਿੱਖ ਪ੍ਰੰਪਰਾਵਾਂ ਦੀ ਰਾਖੀ ਕੌਣ ਕਰੇਗਾ? ਉਹਨਾਂ ਕਿਹਾ ਕਿ ਇਸ ਵੇਲੇ ਸਮੁੱਚੀ ਕੌਮ ਨੂੰ ਲਾਮਬੰਦ ਹੋ ਕੇ ਆਪਣੀਆਂ ਸ਼੍ਰੋਮਣੀ ਸੰਸਥਾਵਾਂ ਦੀ ਪਹਿਰੇਦਾਰੀ ਕਰਨ ਦੀ ਲੋੜ ਹੈ ਤਾਂਕਿ ਮੌਜੂਦਾ ਪ੍ਰਬੰਧ ਵਿੱਚ ਆ ਰਹੀ ਗਿਰਾਵਟ ਨੂੰ ਠੱਲ੍ਹ ਪਾਉਣ ਲਈ ਸੰਘਰਸ਼ ਵਿੱਢਿਆ ਜਾ ਸਕੇ। ਇਸ ਲਈ ਸਾਂਝੇ ਕੌਮੀ ਉਪਰਾਲੇ ਦੀ ਲੋੜ ਹੈ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੁੜੈਣ ਨੇ ਕਿਹਾ ਕਿ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਜਿਸ ਢੰਗ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਿਰੋਧੀ ਧਿਰ ਦੇ ਮੈਂਬਰ ਨੂੰ ਬਾਹਰ ਕੱਢਿਆ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਿਰੋਧੀ ਧਿਰ ਦੇ ਮੈਂਬਰ ਖ਼ਿਲਾਫ਼ ਚਿੱਠੀ ਕੱਢੀ ਹੈ, ਇਹ ਕਾਰਵਾਈ ਜਥੇਦਾਰ ਵੱਲੋਂ ਪ੍ਰਧਾਨ ਧਾਮੀ ਨੂੰ ਇਸ ਵਰਤਾਰੇ ਖ਼ਿਲਾਫ਼ ਜਵਾਬਦੇਹ ਬਣਾਉਣ ਦੀ ਥਾਂ ਸਹਿ ਦੇਣ ਦੀ ਕਾਰਵਾਈ ਹੈ ਜੋਕਿ ਬੇਹੱਦ ਨਿੰਦਣਯੋਗ ਹੈ।

ਉਹਨਾਂ ਕਿਹਾ ਕਿ ਜੇ ਸਰਮੌਰ ਤਖ਼ਤ ਦੇ ਜਥੇਦਾਰ ਸਾਹਿਬ ਕਮੇਟੀ ਤੋਂ ਜਵਾਬ ਮੰਗਣ ਦੀ ਥਾਂ ਕਥਿਤ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨਗੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਨਸਾਫ਼ ਦੀ ਪ੍ਰੰਪਰਾ ਦੀ ਰਾਖੀ ਕੌਣ ਕਰੇਗਾ? ਉਹਨਾਂ ਕਿਹਾ ਕਿ ਸ਼੍ਰੋਮਣੀ ਸੰਸਥਾਵਾਂ ਦੇ ਸ਼੍ਰੋਮਣੀ ਆਗੂਆਂ ਨੇ ਇਨਸਾਫ਼ ਤਾਂ ਕੀ ਦੇਣਾ ਸੀ, ਸਿਰਫ਼ ਜਵਾਬਤਲਬੀ ਕਰਨ ਅਤੇ ਹੀ ਜ਼ੁਬਾਨਬੰਦੀ ਦੀ ਕਾਰਵਾਈ ਨਿੰਦਣਯੋਗ ਹੈ। ਇਹ ਸਿੱਖ ਪੰਥ ਦੇ ਉੱਚ ਅਹੁਦਿਆਂ ਉੱਤੇ ਬੈਠੇ ਕੌਮੀ ਆਗੂਆਂ ਨੂੰ ਸ਼ੋਭਾ ਨਹੀਂ ਦਿੰਦਾ। ਉਹਨਾਂ ਕਿਹਾ ਕਿ ਇਹਨਾਂ ਕੌਮਘਾਤੀ ਕਾਰਵਾਈਆਂ ਖ਼ਿਲਾਫ਼ ਸੰਘਰਸ਼ ਕਰਨ ਲਈ ਕੌਮ ਨੂੰ ਲਾਮਬੰਦ ਕੀਤਾ ਜਾਵੇਗਾ।

ਇਸ ਬਾਬਤ ਜਥੇਬੰਦੀ ਆਗੂਆਂ ਵੱਲੋਂ ਫਿਰ ਦੁਹਰਾਇਆ ਗਿਆ ਕਿ ਤਕਰੀਬਨ 13 ਸਾਲ ਤੋਂ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਹੋਈ। ਕਮੇਟੀ ਦਾ ਮੌਜੂਦਾ ਪ੍ਰਬੰਧ ਬੁਰੀ ਤਰ੍ਹਾਂ ਭ੍ਰਿਸ਼ਟ ਹੋ ਕੇ ਸ਼੍ਰੋਮਣੀ ਸੰਸਥਾਵਾਂ ਲਈ ਖ਼ਤਰਾ ਬਣ ਚੁੱਕਾ ਹੈ। ਇਸ ਵੇਲੇ ਦੀ ਵੱਡੀ ਲੋੜ ਹੈ ਕਿ ਸੈਂਟਰ ਸਰਕਾਰ ਜਲਦ ਸ਼੍ਰੋਮਣੀ ਕਮੇਟੀ ਚੋਣਾਂ ਕਰਵਾ ਦੇਵੇ ਤਾਂਕਿ ਸਿੱਖਾਂ ਨੂੰ ਇਸ ਘਟੀਆ ਨਜ਼ਾਮ ਤੋਂ ਮੁਕਤੀ ਮਿਲ ਸਕੇ।

ਸਿੱਖ ਕੌਮ ਇਹ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ ਕਿ ਕੋਈ ਵੀ ਆਗੂ ਜਾਂ ਸਿਆਸੀ ਪਾਰਟੀ ਸਿੱਖਾਂ ਦੀਆਂ ਸ਼੍ਰੋਮਣੀ ਸੰਸਥਾਵਾਂ ਨੂੰ ਆਪਣੀ ਕੁਰਸੀ ਦੇ ਲਾਲਚ ਲਈ ਵਰਤੇ ਜਾਂ ਸਿਆਸੀ ਸਾਜ਼ਿਸ਼ਾਂ ਲਈ ਇਹਨਾਂ ਦਾ ਵਕਾਰ ਦਾਅ ਉੱਤੇ ਲਾਵੇ।

ਪੱਤਰਕਾਰ ਵਾਰਤਾ ਵਿੱਚ ਮੌਜੂਦ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਅਸੀਂ ਇਸ ਕੌਮਘਾਤੀ ਵਰਤਾਰੇ ਜਿਸ ਨੇ ਸਾਡੀਆਂ ਸਿੱਖ ਪ੍ਰੰਪਰਾਵਾਂ ਅਤੇ ਸਿਧਾਂਤਾਂ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਸਾਜ਼ਿਸ਼ਨਾਮਾ ਵਰਤਾਰੇ ਖ਼ਿਲਾਫ਼ ਸੰਘਰਸ਼ ਕਰਾਂਗੇ, ਜਿਸ ਦੇ ਤੀਸਰੇ ਪੜਾਅ ਵਜੋਂ ਮਿਤੀ 11 ਅਕਤੂਬਰ 2026 ਦਿਨ ਐਤਵਾਰ ਨੂੰ ਇੱਕ 251 ਮੈਂਬਰੀ ਸਿੱਖ ਜੱਥਾ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਠਾ ਕਰੇਗਾ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਵਾਰ ਫਿਰ ਬੇਨਤੀ ਪੱਤਰ ਸੌਂਪੇਗਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਸੰਸਥਾਵਾਂ ਦੀ ਚੜ੍ਹਦੀਕਲਾ ਦੀ ਅਰਦਾਸ ਕਰੇਗਾ।
ਇਸ ਮੌਕੇ ਤੇ ਸਰਦਾਰ ਪਰਮਪਾਲ ਸਿੰਘ ਜੀ ਜਰਨੈਲ ਸਿੰਘ ਜੀ ਗੜਦੀਵਾਲਾ ਅਮਰਜੀਤ ਸਿੰਘ ਕਿਸ਼ਨਪੁਰਾ ਪਰਮਜੀਤ ਸਿੰਘ ਰਾਏਪੁਰ ਹਰਪਾਲ ਸਿੰਘ ਚੱਡਾ ਬੀਬੀ ਹਰਜੀਤ ਕੌਰ ਤਲਵੰਡੀ ਸਤਪਾਲ ਸਿੰਘ ਸਿਦਕੀ ਸਰਦਾਰ ਕਵਲਜੀਤ ਸਿੰਘ ਸਰਦਾਰ ਮਨਜੀਤ ਸਿੰਘ ਠੁਕਰਾਲ ਜਗਜੀਤ ਸਿੰਘ ਗਾਬਾ ਪਰਮਜੀਤ ਸਿੰਘ ਕਾਨਪੁਰੀ ਗੁਰਦੀਪ ਸਿੰਘ ਲੱਕੀ ਹਰਪ੍ਰੀਤ ਸਿੰਘ ਰੋਬੀਨ ਨੂੰ ਸਜਿੰਦਰ ਸਿੰਘ ਸੰਤ ਨਗਰ ਹਰਪ੍ਰੀਤ ਸਿੰਘ ਫਗਵਾੜਾ ਹਰਜੋਤ ਸਿੰਘ ਲੱਕੀ ਨਵਜੋਤ ਸਿੰਘ ਸ਼ੈਰੀ ਬਚਨ ਸਿੰਘ ਕਾਦੀਆਂ ਕੁਲਵਿੰਦਰ ਸਿੰਘ ਚੀਮਾ ਹਰਪ੍ਰੀਤ ਸਿੰਘ ਬਸਤੀ ਸੇਖ ਸੁਰਜੀਤ ਸਿੰਘ ਜਸਵਿੰਦਰ ਸਿੰਘ ਜੱਸਾ ਸਤਨਾਮ ਸਿੰਘ ਲਾਇਲ ਜਸਵਿੰਦਰ ਸਿੰਘ ਲੰਮਾ ਪਿੰਡ ਪਰਮਿੰਦਰ ਸਿੰਘ ਲੁਧਿਆਣਾ ਬਲਬੀਰ ਸਿੰਘ ਪ੍ਰੀਤਮ ਸਿੰਘ ਹਾਜ਼ਰ ਸਨ

Related Articles

Back to top button