Sliderपंजाब

ਇੰਡੀ ਅਲਾਇੰਸ ਦੀ ਦਿੱਲੀ ਰੈਲੀ ਦੇ ਮਾਇਅਨੇ

ਜਨਵਰੀ 31 ਨੂੰ ਰਾਮਲੀਲਾ ਮੈਦਾਨ ਵਿੱਚ ਕਾਂਗਰਸ ਦੀ ਅਗਵਾਈ ਵਿੱਚ ਇੰਡੀਅਨ ਅਲਾਇੰਸ ਗੱਠਜੋੜ ਨੇ ਇੱਕ ਰੈਲੀ ਦਾ ਅਯੋਜਨ ਕੀਤਾ ਜਿਸ ਵਿੱਚ ਗੈਰ ਭਾਜਪਾ ਪਾਰਟੀਆਂ ਦੇ ਕਈ ਆਗੂ ਸ਼ਾਮਲ ਹੋਏ। ਨਾਹਰਾ ਸੀ ਕਿਵੇਂ ਦੇਸ਼ ਦੇ ਲੋਕਤੰਤਰ ਨੂੰ , ਸੰਵਿਧਾਨ ਨੂੰ ਮੋਦੀ ਤੋਂ , ਭਾਜਪਾ ਤੋ ਬਚਾਇਆ ਜਾਵੇ। ਸੰਵਿਧਾਨ ਦੀ ਗੱਲ ਕਰੀਏ ਤਾਂ ਕਾਂਗਰਸ ਨੇ 92 ਤੋਂ ਵੱਧ ਵਾਰ ਸੰਵਿਧਾਨ ਨੂੰ ਬਦਲਿਆ। ਇੰਦਰਾ ਗਾਂਧੀ ਦੇ ਸਮੇਂ ਤਾਂ ਅਜਿਹੀਆ ਤਬਦੀਲੀਆਂ ਵੀ ਕੀਤੀਆਂ ਜਿਨਾਂ ਵਾਰੇ ਦੇਸ਼ ਦੇ ਸੰਵਿਧਾਨ ਨਿਰਮਾਤਾਵਾਂ ਨੇ ਵੀ ਨਹੀ ਸੀ ਕਿਆਸਿਆ। ਐਮਰਜੈਸੀ ਤੱਕ ਲਾ ਕੇ ਨਾਗਰਿਕਾਂ ਦੇ ਬੁਨਿਆਦੀ ਹੱਕ ਖੋਹ ਲਏ। ਸੰਵਿਧਾਨ ਦੀ ਗੱਲ ਕਰਨੀ ਕਾਂਗਰਸ ਨੂੰ ਸ਼ੋਭਾ ਨਹੀ ਦਿੰਦੀ। ਜੇਕਰ ਲੋਕਤੰਤਰ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ ਪੁੱਛਣਾ ਚਾਹੀਦਾ ਕਿ ਕਾਂਗਰਸ ਲੋਕਤੰਤਰ ਦੀ ਪਰੀਭਾਸ਼ਾ ਵੀ ਸਮਝਦੀ ਹੈ ? ਲੋਕਤੰਤਰ ਦਾ ਮਤਲਬ ਹੁੰਦਾ ਲੋਕਾਂ ਦੀ ਪੁੱਛ-ਗਿੱਛ , ਲੋਕਾਂ ਦੀ ,ਲੋਕਾਂ ਦਵਾਰਾ ਲੋਕਾਂ ਲਈ ਚੁਣੀ ਸਰਕਾਰ। ਪਰ ਕੀ ਪਿਛਲੇ 75 ਸਾਲਾਂ ਵਿੱਚ ਨਹਿਰੂ-ਗਾਂਧੀ ਪ੍ਰੀਵਾਰ ਨੇ ਕਾਂਗਰਸ ਵਿੱਚ ਲੋਕਤੰਤਰ ਪੈਦਾ ਹੋਣ ਦਿੱਤਾ? ਕੀ ਸਮਾਜਵਾਦੀ ਪਾਰਟੀ ਵਿੱਚ ਲੋਕ ਤੰਤਰ ਹੈ? ਪਹਿਲਾਂ ਮੁਲਾਇਮ ਸਿੰਘ ਜਾਦਵ ਹੁਣ ਅਖਿਲੇਸ਼ ਜਾਦਵ। ਕੀ ਇਹ ਲੋਕ ਤੰਤਰੀ ਪਾਰਟੀ ਹੈ ਜਾਂ ਪਰੀਵਾਰਕ? ਆਰ ਜੇ ਡੀ ਦੇ ਤੇਜਸਵੀ ਜਾਦਵ ਤੋ ਪਹਿਲਾਂ ਰਬੜੀ ਦੇਵੀ ਰਵੜੀ ਦੇਵੀ ਤੋਂ ਪਹਿਲਾਂ ਲਾਲੂ , ਪਾਰਟੀ ਪ੍ਰੀਵਾਰ ਹੈ ਜਾਂ ਲੋਕਤੰਤਰਿਕ?
ਨੈਸ਼ਨਲ ਕਾਨਫਰੰਸ ਦੀ ਗੱਲ ਕਰ ਲਵੋ , ਪਹਿਲਾਂ ਸ਼ੇਖ ਅਬਦੁਲਾ ਫਿਰ ਫਰੂਖ ਹੁਣ ਉਮਰ ਅਬਦੁਲਾ ਕੀ ਇਹ ਲੋਕਤੰਤਰ ਹੈ ਜਾਂ ਪਰੀਵਾਰਵਾਦ? ਮਹਿਬੂਬਾ ਮੁਫਤੀ ਨੂੰ ਹੀ ਲੈ ਲਵੋ ਕੀ ਪੀ ਡੀ ਪੀ ਪਾਰਟੀ ਵਿੱਚ ਲੋਕਤੰਤਰ ਹੈ? ਹੁਣ ਸ਼ਿਬੂ ਸੋਰੇਨ , ਫਿਰ ਹੇਮੰਤ ਸੋਰੇਨ ਤੇ ਹੁਣ ਉਸ ਦੀ ਪਤਨੀ , ਇਸੇ ਤਰਾਂ ਸੁਨੀਤਾ ਕੇਜਰੀਵਾਲ ਦੀ ਪਤਨੀ ਦਾ ਸਟੇਜ ਤੇ ਭਾਸ਼ਣ ਕੀ ਇਹ ਲੋਕ ਤੰਤਰ ਦਰਸਾਂਦਾ ਹੈ?
ਇਹ ਇੰਡੀ ਅਲਾਇੰਸ ਦੇ ਲੀਡਰ ਲੋਕਤੰਤਰ ਦੀ ਪਰੀਭਾਸ਼ਾ ਵੀ ਸਮਝਦੇ ਹਨ? ਜਾਂ 140 ਕਰੋੜ ਭਾਰਤੀਆਂ ਨੂੰ ਹਾਲੇ ਵੀ ਮੂਰਖ ਸਮਝਦੇ ਹਨ?
ਇਹ ਸਾਰਿਆਂ ਨੂੰ ਮੋਦੀ ਜੀ ਅਤੇ ਭਾਜਪਾ ਦੀਆਂ ਨੀਤੀਆਂ ਤੋ ਖ਼ਤਰਾ ਹੈ। ਇਹਨਾਂ ਨੂੰ ਚਿੰਤਾ ਹੈ ਕਿ ਕਿਉਂ ਮੋਦੀ ਜੀ ਦੇ ਰਾਜ ਵਿੱਚ ਘੋਟਾਲੇ ਨਹੀ ਹੋਏ, ਕਿਉਂ ਮੋਦੀ ਜੀ ਨੇ ਧਾਰਾ 370 ਹਟਾ ਦਿੱਤੀ? ਕਿਉਂ ਤੁਸ਼ਟੀਕਰਣ ਦੀ ਪਾਲਿਸੀ ਲੋਕ ਨਹੀ ਹਜ਼ਮ ਕਰ ਰਹੇ?
ਕਿਉਂ ਦਲਿਤ ਲੋਕਾਂ ਨੂੰ ਅਸਲੀਅਤ ਸਮਝ ਲੱਗ ਰਹੀ ਹੈ ਕਿ ਅਸਲ ਮਸੀਹਾ ਤਾਂ ਮੋਦੀ ਜੀ ਹਨ। ਅਸਲ ਵਿੱਚ ਜਿਨਾਾਂ ਪਾਰਟੀਆਂ ਖਾਸ ਕਰ ਕਾਂਗਰਸ ਨੇ 1952ਅਤੇ 1954 ਵਿੱਚ ਅੰਬੇਡਕਰ ਨੂੰ ਚੋਣਾਂ ਹਰਵਾਈਆਂ, ਭਾਰਤ ਰਤਨ ਲਈ ਬਾਬਾ ਸਾਹਿਬ ਨੂੰ 34 ਸਾਲ ਇੰਤਜ਼ਾਰ ਕਰਨਾ ਪਿਆ , ਤਿੰਨ ਗਜ਼ ਜ਼ਮੀਨ ਬਾਬਾ ਸਾਹਿਬ ਨੂੰ ਦਿੱਲੀ ਵਿੱਚ ਅੰਤਿਮ ਸੰਸਕਾਰ ਲਈ ਨਹੀ ਦਿੱਤੀ ਉਸ ਮਸੀਹੇ ਦੇ ਪੈਰੋਕਾਰਾਂ ਤੇ ਉਸ ਸਮਾਜ ਦੀਆਂ ਵੋਟਾਂ ਦੇ ਹੱਕਦਾਰ ਇਹ ਪਾਰਟੀਆਂ ਜੋ ਭ੍ਰਿਸ਼ਟ ਹਨ ਭ੍ਰਿਸ਼ਟਾਚਾਰ ਵਿੱਚ ਫਸੇ ਲੋਕਾਂ ਦੀ ਸਪੋਰਟ ਵਿੱਚ ਰੈਲੀਆਂ ਕੱਢ ਰਹੇ ਹਨ , ਕੀ ਲੋਕਾਂ ਵਿੱਚ ਜਾ ਕੇ ਲੋਕਤੰਤਰ ਦੀ ਦੁਹਾਈ ਦੇਣ ਦੇ ਹੱਕਦਾਰ ਹਨ? ਕੀ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਉਹਨਾਂ ਨੂੰ ਮੂੰਹ ਲਾਉਣਗੇ ਜਾਂ ਉਸ ਮਸੀਹੇ ਨੂੰ ਦੇਸ਼ ਦਾ ਹੁਕਮਰਾਨ ਦੇਖਣਾ ਚਹੁੰਹਣਗੇ ਜਿਸ ਨੇ ਬਾਬਾ ਸਾਹਿਬ ਦੇ ਜਨਮ, ਪੜਾਈ, ਕਰਮ ਸਥਾਨ ਦੀਕਸ਼ਾ ਸਥਾਨ ਤੇ ਪਰੀਨਿਰਵਾਣ ਸਥਾਨ ਨੂੰ ਕਰੋੜਾਂ ਰੁਪਏ ਖਰਚ ਕੇ ਪੰਚ ਤੀਰਥ ਬਣਾਇਆ।
ਇੱਕ ਮੌਕਾ ਭਾਜਪਾ ਨੂੰ ਦੇਣਾ ਬਣਦਾ ਹੈ।

Related Articles

Back to top button