Uncategorized

ਸੰਤ ਨਗਰ ਚ ਨਵੇਂ ਬਣੇ ਕੌਂਸਲਰ ਵੱਲੋਂ ਵਿਕਾਸ ਕਾਰਜਾਂ ਚ ਲਿਆਂਦੀ ਗਈ ਤੇਜੀ।

ਜਲੰਧਰ( ) ਵਾਰਡ ਨੰਬਰ 29 ਅਧੀਨ ਆਉਂਦੇ, ਸੰਤ ਨਗਰ ਚ ਨਵੀਂ ਬਣੀ ਕੌਂਸਲਰ ਮੀਨੂ ਢੰਡ ਵੱਲੋਂ ਵਿਕਾਸ ਕਾਰਜਾਂ ਚ ਤੇਜ਼ੀ ਲਿਆਂਦੇ ਹੋਏ ,ਇਲਾਕੇ ਵਿੱਚ ਟੁੱਟੇ ਹੋਏ ਸੀਵਰੇਜ ਅਤੇ ਗਲੀ ਰੋਡ ਦੇ ਢੱਕਣ ਤੇਜ਼ੀ ਨਾਲ ਬਦਲੇ ਜਾ ਰਹੇ ਹਨ, ਅਤੇ ਉਹਨਾਂ ਦੀ ਸਫਾਈ ਵੀ ਕਰਵਾਈ ਜਾ ਰਹੀ ਹੈ । ਇਸ ਮੌਕੇ ਕੌਂਸਲਰ ਨੇ ਦੱਸਿਆ। ਕਿ ਪਿਛਲੇ ਸਮੇਂ ਵਿੱਚ ਇਸ ਇਲਾਕੇ ਚ ਵਿਕਾਸ ਕਾਰਜ ਨਾ ਮਾਤਰ ਹੋਏ ਹਨ ।ਉਹਨਾਂ ਕਿਹਾ ਕਿ ਹੁਣ ਉਹਨਾਂ ਵੱਲੋਂ ਨਾ ਕੇਵਲ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਬਲਕਿ ਲੋਕਾਂ ਨੂੰ ਆ ਰਹੀਆਂ ਸਮੱਸਿਆ ਨੂੰ ਵੀ ਪਹਿਲ ਦੇ ਅਧਾਰ ਤੇ ਦੂਰ ਕੀਤਾ ਜਾਵੇਗਾ। ਉਹਨਾਂ ਨਾਲ ਇਹ ਵੀ ਕਿਹਾ ਕਿ ਆਉਣ ਵਾਲੇ ਟਾਈਮ ਤੇ ਲੋਕਾਂ ਦੇ ਅੰਸ਼ੂਮਨ ਕਾਰਡ, ਨੀਲੇ ਕਾਰਡ, ਅਤੇ ਹੋਰ ਵੀ ਜੋ ਸਰਕਾਰੀ ਸਹੂਲਤਾਂ ਨ ਉਹ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਪਤੀ ਅਸ਼ਵਨੀ ਢੰਡ, ਰੋਹਿਤ ਢੰਡ, ਦਿਨੇਸ਼ ਕੁਮਾਰ ਡੇਵਿਡ ,ਤਜਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਇਲਾਕਾ ਨਿਵਾਸੀ ਮੌਜੂਦ ਸਨ।

Related Articles

Back to top button