SliderUncategorizedपंजाब

ਸ਼ਰੇਆਮ ਹੋ ਰਹੀ ਪੈਸੇ ਦੀ ਬਰਬਾਦੀ, ਨਗਰ ਨਿਗਮ ਦਾ ਕੋਈ ਵੀ ਬਾਲੀ-ਵਾਰਸ ਨਹੀ: ਰਜਿੰਦਰ ਬੇਰੀ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੱਢੀ ਭੜਾਸ

ਵਾਰਡ ਨੰ.25 ਦੇ ਅਧੀਨ ਆਉਂਦੇ ਮੁਹੱਲਾ ਰਿਆਜਪੁਰਾ ਵਿਖੇ ਇਕ ਵਾਟਰ ਸਪਲਾਈ ਦੀ ਲੀਕੇਜ, ਪੀਣ ਵਾਲਾ ਪਾਣੀ ਗੰਦਾ ਆ ਰਿਹਾ ਸੀ, ਪਰ ਇਸ ਮੁਹੱਲੇ ਵਿਚ ਪੂਰੇ ਮੁਹੱਲੇ ਦੀ ਵਾਟਰ ਸਪਲਾਈ ਦੀ ਪਾਈਪ ਪੁੱਟ ਦਿੱਤੀ ਗਈ, ਲੋਕਾਂ ਨੂੰ ਆਪਣੇ ਘਰਾਂ ਦੇ ਕੁਨੈਕਸ਼ਨ ਨਵੇਂ ਲੈਣੇ ਪਏ । ਹੁਣ ਇਹ ਗਲੀ ਬਣਾਈ ਜਾ ਰਹੀ ਹੈ ਨਾ ਇਸਦਾ ਕੋਈ ਟੈਂਡਰ ਲਗਾਇਆ ਗਿਆ , ਨਾ ਹੀ ਵਾਟਰ ਸਪਲਾਈ ਦੀ ਪਾਈਪ ਪਾਉਣ ਦੇ ਕੰਮ ਦਾ ਕੋਈ ਟੈਂਡਰ ਲਗਾਇਆ ਗਿਆ , ਜਿਹੜੇ ਕੰਮ ਦਾ ਹੱਲ ਕੁਝ ਕੁ ਹਜ਼ਾਰ ਰੁਪਏ ਵਿੱਚ ਹੋ ਸਕਦਾ ਸੀ ਉਸ ਕੰਮ ਨੂੰ ਕਰਵਾਉਣ ਲਈ ਲੱਖਾਂ ਰੁਪਏ ਖਰਚ ਕਰ ਦਿੱਤੇ ਗਏ ਹਨ , ਬਿਲਕੁਲ ਠੀਕ ਠਾਕ ਬਣੀ ਸੜਕ ਬਿਨਾਂ ਕਿਸੇ ਕਾਰਨ ਪੁਟ ਦਿੱਤੀ ਗਈ । ਅੱਜ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਨਗਰ ਨਿਗਮ ਦੇ ਖ਼ਿਲਾਫ਼ ਰੱਜ ਕੇ ਭੜਾਸ ਕੱਢੀ ਅਤੇ ਕਿਹਾ ਕਿ ਨਗਰ ਨਿਗਮ ਦਾ ਕੋਈ ਵੀ ਵਾਲੀ ਵਾਰਸ ਨਹੀ ਹੈ , ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ । ਸੈਂਟਰਲ ਹਲਕੇ ਵਿਚ ਅਨੇਕਾਂ ਕੰਮ ਬਿਨਾਂ ਐਸਟੀਮੇਟਾਂ ਅਤੇ ਟੈਂਡਰਾਂ ਤੋ ਕਰਵਾਏ ਜਾ ਰਹੇ ਹਨ । ਨਗਰ ਨਿਗਮ ਦੇ ਕਮਿਸ਼ਨਰ ਨੂੰ ਇਨਾਂ ਸਾਰੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਬਿਨਾਂ ਟੈਂਡਰਾਂ ਤੋ ਜਿਹੜੇ ਅਧਿਕਾਰੀ ਕੰਮ ਕਰਵਾ ਰਹੇ ਹਨ ਅਤੇ ਜਿਹੜੇ ਠੇਕੇਦਾਰ ਕੰਮ ਕਰ ਰਹੇ ਹਨ ਉਨਾਂ ਉਪਰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ।

Related Articles

Back to top button