Sliderपंजाब

ਪੰਜਾਬ ਦੇ ਮੁਲਾਜ਼ਮਾ ਤੇ ਪੈਨਸ਼ਨਰਾ ਵਲੋਂ ਲੋਕ ਸਭਾ ਚੋਣਾ ਦੇ ਸਨਮੁਖ 05 ਮਈ ਨੂੰ ਜਲੰਧਰ ਕਨਵੈਨਸ਼ਨ ਕਰਕੇ ਕੀਤਾ ਜਾਵੇਗਾ ਅਗਲੀ ਰਣਨੀਤੀ ਦਾ ਐਲਾਨ।

ਜਲੰਧਰ ( ) 19 ਅਪ੍ਰੈਲ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਆਨਲਾਈਨ ਮੀਟਿੰਗ ਫਰੰਟ ਦੇ ਕਨਵੀਨਰ ਰਤਨ ਸਿੰਘ ਮਜਾਰੀ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੇ ਫੈਸਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਕਨਵੀਨਰਜ਼ ਸਤੀਸ਼ ਰਾਣਾ , ਜਰਮਨਜੀਤ ਸਿੰਘ , ਸਵਿਦੰਰਪਾਲ ਸਿੰਘ ਮੋਲੋਵਾਲੀ , ਕਰਮ ਸਿੰਘ ਧਨੋਆ , ਗਗਨਦੀਪ ਸਿੰਘ , ਸੁਖਦੇਵ ਸਿੰਘ ਸੈਣੀ ਤੋਂ ਇਲਾਵਾ ਸੂਬਾਈ ਆਗੂ ਸੁਰਿੰਦਰ ਰਾਮ ਕੁਸਾ , ਸੁਖਜੀਤ ਸਿੰਘ , ਕੁਲਵਰਨ ਸਿੰਘ , ਸੁਰਿੰਦਰ ਕੁਮਾਰ ਪੁਆਰੀ , ਅਮਰੀਕ ਸਿੰਘ ਕੰਗ , ਦਿਗਵਿਜੇ ਪਾਲ ਸ਼ਰਮਾ , ਨਰਿੰਦਰ ਬਲ , ਪ੍ਰੇਮ ਚਾਵਲਾ , ਅਮਿਤ ਕਟੋਚ , ਬੋਬਿੰਦਰ ਸਿੰਘ , ਕਰਮਜੀਤ ਸਿੰਘ ਬੀਹਲਾ , ਤੀਰਥ ਸਿੰਘ ਬਾਸੀ , ਐਨ.ਡੀ. ਤੀਵਾੜੀ , ਅਮਰਜੀਤ ਸਿੰਘ ਅਤੇ ਰਣਵੀਰ ਉਪਲ ਨੇ ਦਸਿਆ ਕਿ ਮੀਟਿੰਗ ਦੋਰਾਨ ਮੁਲਾਜ਼ਮ / ਪੈਨਸ਼ਨਰ ਮੰਗਾ ਤੇ ਵਿਸਥਾਰ ਸਹਿਤ ਚਰਚਾ ਹੋਈ । ਕੇਂਦਰ ਦੀ ਮੋਦੀ ਸਰਕਾਰ ਵਲੋਂ ਅਦਾਰਿਆਂ ਦੇ ਕੀਤੇ ਜਾ ਰਹੇ ਨਿਜ਼ੀਕਰਣ / ਨਿਗਮੀਕਰਣ ਦੇ ਤਹਿਤ ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟਾ ਦੀ ਝੋਲੀ ਵਿੱਚ ਪਾਉਣ ਅਤੇ ਪੈਨਸ਼ਨ ਫੰਡ ਰੈਗੁਲੇਟਰੀ ਡਿਵੈਲਪਮੈਂਟ ਅਥਾਰਟੀ ਐਕਟ ਨੂੰ ਰੱਦ ਨਾ ਕਰਨ ਤੇ ਵੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ । ਆਗੂਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾ ਤੇ ਪੈਨਸ਼ਨਰਾ ਦੀਆਂ ਮੰਗਾ ਦਾ ਨਿਪਟਾਰਾ ਤਾਂ ਦੂਰ ਦੀ ਗੱਲ ਰਹੀ , ਇਹਨਾਂ ਮੰਗਾ ਦੇ ਨਿਪਟਾਰੇ ਹਿੱਤ ਮੁੱਖ ਮੰਤਰੀ ਵਲੋਂ ਆਗੂਆਂ ਨਾਲ ਮੀਟਿੰਗ ਤੱਕ ਨਾ ਕਰਨ ਦੀ ਤਿੱਖੇ ਸ਼ਬਦਾ ਵਿੱਚ ਨਿਖੇਧੀ ਕੀਤੀ । ਆਗੂਆਂ ਆਖਿਆ ਕਿ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਵਾਅਦਾ ਕਰਕੇ ਸਰਕਾਰ ਭੱਜ ਗਈ ਹੈ , ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਦੀ ਜੋ ਪਾਲਸੀ ਬਣਾਈ ਗਈ ਹੈ ਉਹ ਅੱਜ ਤੱਕ ਦੇ ਇਤਿਹਾਸ ਦੀ ਸਭ ਤੋਂ ਮਾੜੀ ਪਾਲਸੀ ਹੈ , ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾ ਦੇ ਬਾਵਜੂਦ ਪੈਨਸ਼ਨ ਦੁਹਰਾਈ 2.59 ਗੁਣਾਂਕ ਨਾਲ ਨਹੀਂ ਕੀਤੀ ਗਈ , ਭੱਤੇਆਂ ਵਿੱਚ ਵਾਧਾ ਕਰਨ ਦੀ ਬਜਾਏ ਬੰਦ ਕਰ ਦਿੱਤੇ ਗਏ , ਤਨਖਾਹ ਕਮਿਸ਼ਨ ਦਾ ਕੋਈ ਬਕਾਇਆ ਨਹੀਂ ਦਿੱਤਾ ਗਿਆ , ਮਾਣ ਭੱਤਾ / ਇਨਸੈਂਟਿਵ ਮੁਲਾਜ਼ਮਾ ਦੇ ਭੱਤੇ ਦੋ ਗੁਣਾਂ ਕਰਨ ਦਾ ਐਲਾਨ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ , ਪ੍ਰੋਵੇਸ਼ਨਲ ਸਮੇਂ ਦੋਰਾਨ ਪੂਰੀ ਤਨਖਾਹ ਭੱਤੇਆਂ ਸਮੇਤ ਦੇਣ ਸਬੰਧੀ ਕੋਰਟ ਦੇ ਫੈਸਲੇ ਨੂੰ ਸਰਕਾਰ ਵਲੋਂ ਲਾਗੂ ਕਰਨ ਦੀ ਥਾਂ ਅਗਲੀ ਅਦਾਲਤ ਵਿੱਚ ਚੁਣੋਤੀ ਦੇ ਦਿੱਤੀ ਗਈ ਹੈ , ਕੇਂਦਰੀ ਤਨਖਾਹ ਸਕੇਲ ਜਬਰੀ ਥੋਪੇ ਜਾ ਰਹੇ ਹਨ ਅਤੇ ਕੁੱਝ ਦੇਣ ਦੀ ਥਾਂ ਵਿਕਾਸ ਟੈਕਸ ਦੇ ਨਾਮ ਤੇ 200/- ਰੁਪਏ ਮਹੀਨਾ ਜਬਰੀ ਜਜ਼ੀਆ ਟੈਕਸ ਇਕਲੇ ਮੁਲਾਜ਼ਮ ਤੋਂ ਹੀ ਨਹੀਂ ਹੁਣ ਪੈਨਸ਼ਨਰਾ ਤੋਂ ਵੀ ਵਸੂਲਣਾ ਸ਼ੁਰੂ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਮਹਿਗਾਈ ਭੱਤਾ ਕੇਂਦਰ ਨਾਲੋ ਡੀ ਲਿੰਕ ਕਰਕੇ ਰੱਖ ਦਿੱਤਾ ਗਿਆ ਹੈ ਅਤੇ ਅੱਜ ਤੱਕ ਪੇ ਕਮਿਸ਼ਨ ਦੀ ਦੂਜੇ ਹਿਸੇ ਦੀ ਰਿਪੋਰਟ ਜਿਸਦੇ ਤਹਿਤ ਮੁਲਾਜ਼ਮ ਨੂੰ ਏ.ਸੀ.ਪੀ. ਦਾ ਲਾਭ ਮਿਲਣਾ ਹੈ ਸਰਕਾਰ ਦੇਣ ਨੂੰ ਤਿਆਰ ਨਹੀਂ ਹੈ । ਆਗੂਆਂ ਆਖਿਆ ਕਿ ਹੁਣ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਕੇਂਦਰ ਦੀ ਮੋਦੀ ਸਰਕਾਰ ਜੋ ਦੇਸ਼ ਦੇ ਮਜ਼ਦੂਰ ਹਿਤੈਸ਼ੀ ਕਿਰਤ ਕਾਨੂੰਨਾ ਨੂੰ ਖਤਮ ਕਰਨ ਤੋਂ ਬਾਅਦ ਸਵਿਧਾਨ ਨੂੰ ਤੋੜਨ ਤੱਕ ਜਾ ਰਹੀ ਹੈ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੇ ਮੁਲਾਜ਼ਮ / ਪੈਨਸ਼ਨਰ ਵਿਰੋਧੀ ਵਤੀਰੇ ਦੇ ਖਿਲਾਫ ਲੋਕ ਸਭਾ ਚੋਣਾ ਦੇ ਸਨਮੁਖ 05 ਮਈ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ ਅਤੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ।
[19/04, 17:58] Nitin Sir: ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਤਸਵੀਰ ਤੇ ਪਾਬੰਦੀ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ — ਸਿੱਖ ਤਾਲਮੇਲ ਕਮੇਟੀ

20ਵੀਂ ਸਦੀ ਦੇ ਮਹਾਨ ਸ਼ਹੀਦ,ਮਹਾਨ ਗੁਰਸਿੱਖ ਜਿਨਾਂ ਨੇ ਦਰਬਾਰ ਸਾਹਿਬ ਦੀ ਆਨ ਬਾਨ ਅਤੇ ਸ਼ਾਨ ਲਈ ਆਪਣੇ ਅਨੇਕਾਂ ਸਾਥੀ ਸਿੰਘਾਂ ਨਾਲ ਆਪਾ ਕੁਰਬਾਨ ਕਰ ਦਿੱਤਾ ਜਿਸ ਤੇ ਸਿੱਖ ਕੌਮ ਉਹਨਾਂ ਨਾਲ ਅੰਤਾਂ ਦਾ ਪਿਆਰ ਕਰਦੀ ਹੈ ਪਰ ਸਿੱਖ ਵਿਰੋਧੀ ਸ਼ਕਤੀਆਂ ਨੂੰ ਇਹ ਗੱਲ ਰਾਸ ਨਹੀਂ ਆਉਂਦੀ ਸਿੱਖ ਵਿਰੋਧੀ ਤਾਕਤਾਂ ਨੂੰ ਸਿੱਖ ਨੌਜਵਾਨਾਂ ਵੱਲੋਂ ਸਿੱਖ ਸੰਗਤਾਂ ਜੋ ਪਿਆਰ ਨਾਲ ਸੰਤ ਜਰਨੈਲ ਸਿੰਘ ਜੀ ਦੀਆਂ ਤਸਵੀਰਾਂ ਆਪਣੀਆਂ ਗੱਡੀਆਂ,ਬੱਸਾਂ ਤੇ ਸਕੂਟਰ ਆਦਿ ਤੇ ਲਗਾਉਂਦੇ ਹਨ ਪਰ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਇਹ ਗੱਲ ਰਾਸ ਨਹੀਂ ਆਉਂਦੀ ਅਤੇ ਉਹਨਾ ਨੇ ਪੈਪਸੂ ਰੋਡਵੇਜ਼ ਦੀਆਂ ਗੱਡੀਆਂ ਬੱਸਾਂ ਵਿੱਚੋਂ ਸੰਤਾਂ ਦੀਆਂ ਤਸਵੀਰਾਂ ਉਤਾਰਨ ਲਈ ਆਦੇਸ਼ ਜਾਰੀ ਕੀਤੇ ਹਨ ਜਿਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਹ ਘੱਟ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਗੁਰਦੁਆਰਾ ਗੁਰੂ ਤੇਗ ਬਹਾਦਰ ਨੌਵੀਂ ਪਾਤਸ਼ਾਹੀ ਦੇ ਮੀਤ ਪ੍ਰਧਾਨ ਕੰਵਲਜੀਤ ਸਿੰਘ ਟੋਨੀ,ਪਰਵਿੰਦਰ ਸਿੰਘ ਮੰਗਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਅੱਜ ਤੱਕ ਇੱਕ ਵੀ ਕੇਸ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਜੀਵਨ ਕਾਲ ਵਿੱਚ ਨਹੀਂ ਸੀ ਫਿਰ ਕਿਉਂ ਬਾਰ-ਬਾਰ ਪੰਥ ਵਿਰੋਧੀ ਤਾਕਤਾਂ ਅਤੇ ਸਿੱਖ ਕੌਮ ਵਿਰੋਧੀ ਚੱਲਣ ਵਾਲੀਆਂ ਸਰਕਾਰਾਂ ਤੋਂ ਸੰਤਾਂ ਦੀ ਤਸਵੀਰ ਵੀ ਬਰਦਾਸ਼ਤ ਨਹੀਂ ਹੋ ਰਹੀ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਸੰਤਾਂ ਦੀ ਤਸਵੀਰ ਨਾਲ ਕਿਸੇ ਨੂੰ ਵੀ ਛੇੜਖਾਨੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਗਰ ਇਸ ਸੰਬੰਧ ਦੇ ਵਿੱਚ ਸਾਨੂੰ ਕੋਈ ਸ਼ਿਕਾਇਤ ਮਿਲੀ ਤਾਂ ਸਿੱਖ ਪਰੰਪਰਾ ਅਨੁਸਾਰ ਕਾਰਵਾਈ ਕਰਾਂਗੇ ਸਾਨੂੰ ਉਮੀਦ ਹੈ ਮਾਨ ਸਰਕਾਰ ਹੋਸ਼ ਵਿੱਚ ਆਵੇਗੀ ਤੇ ਇਹ ਪੰਥ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਲਵੇਗੀ।

Related Articles

Back to top button