
ਗੁਰਸਿਮਰਨ ਮੰਡ ਤੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ਼ ਕਰਕੇ ਗ੍ਰਿਫਤਾਰ ਕੀਤਾ ਜਾਵੇ। ਸਿੱਖ ਤਾਲਮੇਲ ਕਮੇਟੀ ਗੁਰੂ ਹਰਕਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦਵਾਰਾ ਪੰਜੋਖਰਾ ਸਾਹਿਬ ਅੰਬਾਲਾ ਜਿੱਥੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਕਰਕੇ ਗੂੰਗੇ ਛੱਜੂ ਝੀਰ ਤੋਂ ਗੀਤਾ ਦੇ ਅਰਥ ਕਰਵਾਏ ਸਨ ਹਰ ਸਾਲ ਬੜੀ ਸਰਧਾ ਨਾਲ ਮਨਾਇਆ ਜਾਂਦਾ ਹੈ ਕਿਸੇ ਸਾਜਿਸ਼ ਤਹਿਤ ਮੰਡ ਪਰਕਾਸ਼ ਪੁਰਬ ਗੁਰਦਵਾਰਾ ਸਾਹਿਬ ਗਿਆ ਅਤੇ ਉਥੇ ਜਾ ਕੇ ਸਿੰਘਾਂ ਉਤੇ ਗੱਡੀ ਚਾੜ ਦਿੱਤੀ ਜਿਸ ਨਾਲ ਇਕ ਗੁਰਸਿੱਖ ਦੀ ਬਾਂਹ ਟੁੱਟ ਗਈ ਜਿਸ ਤੇ ਉਥੇ ਹਾਜਰ ਇਕੱਠ ਨੇ ਉਸਦਾ ਕੁਟਾਪਾ ਚਾੜ੍ਹਿਆ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਹਰਪ੍ਰੀਤ ਸਿੰਘ ਸੋਨੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਇਹ ਸਰਾਰਤੀ ਅਨਸਰ ਮੰਡ ਉਥੇ ਕਿ ਕਰਨ ਗਿਆ ਸੀ ਇਹ ਬੜੀ ਗਹਿਰੀ ਜਾਂਚ ਦਾ ਵਿਸ਼ਾ ਹੈ ਇਸ ਪਿੱਛੇ ਕੋਈ ਗਹਿਰੀ ਸਾਜ਼ਿਸ਼ ਨਜ਼ਰ ਆ ਰਹੀ ਹੈ ਇਸ ਸਰਾਰਤੀ ਅਨਸਰ ਤੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦਾ ਅਤੇ ਮਾਹੌਲ ਵਿਗਾੜਨ ਦਾ ਪਰਚਾ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕਰਕੇ ਸਖ਼ਤੀ ਨਾਲ ਪੁੱਛ ਗਿੱਛ ਕੀਤੀ ਜਾਵੇ ਤਾਂ ਸਾਰਾ ਸੱਚ ਸਾਹਮਣੇ ਆ ਸਕਦਾ ਹੈ ਅਤੇ ਪਤਾ ਲਗ ਸਕਦਾ ਹੈ ਇਸ ਸਾਰੇ ਕੁੱਝ ਪਿੱਛੇ ਕੋਣ ਕੌਣ ਸ਼ਾਮਲ ਸਨ ਸਾਨੂੰ ਉਮੀਦ ਹੈ ਹਰਿਆਣਾ ਪੁਲਿਸ ਤੁਰੰਤ ਕਾਰਵਾਈ ਕਰੇਗੀ ਸੱਚ ਸੰਗਤਾ ਸਾਹਮਣੇ ਰੱਖੇਗੀ