Sliderपंजाब

ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ ਨੇ ਸਾਥੀਆਂ ਸਮੇਤ ਸ੍ਰੀ ਸਿੱਧ ਬਾਬਾ ਸੋਢਲ ਜੀ ਦੇ ਮੰਦਿਰ ਵਿਖੇ ਮੱਥਾ ਟੇਕਿਆ

ਜਲੰਧਰ, ਅੱਜ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਜਲੰਧਰ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸ੍ਰੀ ਰਾਜਿੰਦਰ ਬੇਰੀ ਜੀ ਨੇ ਆਪਣੇ ਸਾਥੀਆਂ ਸਮੇਤ ਸ੍ਰੀ ਸਿੱਧ ਬਾਬਾ ਸੋਢਲ ਜੀ ਦੇ ਮੰਦਿਰ ਵਿਖੇ ਮੱਥਾ ਟੇਕਿਆ।

ਇਸ ਮੌਕੇ ਉਨ੍ਹਾਂ ਨੇ ਸ੍ਰੀ ਸਿੱਧ ਬਾਬਾ ਸੋਢਲ ਜੀ ਅੱਗੇ ਸਰਬੱਤ ਦੇ ਭਲੇ, ਪੰਜਾਬ ਦੀ ਖੁਸ਼ਹਾਲੀ ਅਤੇ ਜਲੰਧਰ ਵਾਸੀਆਂ ਦੀ ਤਰੱਕੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਬਾਬਾ ਸੋਢਲ ਜੀ ਦੇ ਮੇਲੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਵੀ ਦਿੱਤੀਆਂ ਅਤੇ ਕਿਹਾ ਕਿ ਇਹ ਬਾਬਾ ਸੋਢਲ ਜੀ ਦਾ ਮੇਲਾ ਬਹੁਤ ਹੀ ਇਤਹਾਸਿਕ ਮੇਲਾ ਹੈ , ਲੱਖਾਂ ਸ਼ਰਧਾਲੂ ਆਪਣੀਆਂ ਮਨੋਕਾਮਨਾ ਲੈ ਕੇ ਬਾਬਾ ਸੋਢਲ ਜੀ ਦੇ ਦਰਬਾਰ ਤੇ ਆਉਂਦੇ ਹਨ ਅਤੇ ਬਾਬਾ ਸੋਢਲ ਜੀ ਸਭ ਦੀਆਂ ਮਨੋਕਾਮਨਾ ਪੂਰੀਆ ਕਰਦੇ ਹਨ ।

ਇਸ ਮੌਕੇ ਉਨ੍ਹਾਂ ਦੇ ਨਾਲ ਰਵਿੰਦਰ ਸਿੰਘ ਲਾਡੀ , ਜਗਜੀਤ ਸਿੰਘ ਜੀਤਾ , ਸੁਧੀਰ ਘੁੱਗੀ , ਰਾਜੇਸ਼ ਜਿੰਦਲ ਟੋਨੂੰ , ਜਤਿੰਦਰ ਜੋਨੀ , ਮਹੇਸ਼ ਮਨੂੰ , ਰਾਜਿੰਦਰ ਸਹਿਗਲ , ਦੀਨਾ ਨਾਥ ਪ੍ਰਧਾਨ , ਆਲਮ ਅਲੀ , ਪ੍ਰਸ਼ਾਂਤ ਕੋਹਲੀ , ਮੁਨੀਸ਼ ਪਾਹਵਾ , ਐਡਵੋਕੇਟ ਸੰਦੀਪ ਕੁਮਾਰ , ਐਡਵੋਕੇਟ ਵਿਕਰਮ ਦੱਤਾ , ਕਪਿਲ ਦੇਵ , ਸੁਨੀਲ ਕੁਮਾਰ , ਰਮਨ ਬਹਿਲ ,ਹਰੀਸ਼ ਕੁਮਾਰ ਰਾਜੂ , ਰਵਿੰਦਰ ਰਵੀ , ਪ੍ਰਿੰਸ , ਹਰਮੀਤ ਲਵਲੀ , ਮੌਜੂਦ ਸਨ

Related Articles

Back to top button