ਜਲੰਧਰ( )ਬਹੁਜਨ ਸਮਾਜ ਪਾਰਟੀ (ਜਲੰਧਰ ਪੱਛਮੀ) ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦੇ 135ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ 25 ਅਪ੍ਰੈਲ 2025, ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਅੱਡਾ ਬਸਤੀ ਦਾਨਿਸ਼ਮੰਦਾ, ਨਜ਼ਦੀਕ ਚੁੰਗੀ ਨੰਬਰ 9 ਵਿਖੇ ਸ਼ਾਮ 5:00 ਵਜੇ ਸ਼ੁਰੂ ਹੋਵੇਗਾ।
ਇਸ ਸਮਾਗਮ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਸੰਗਤਾਂ ਨਾਲ ਬਾਬਾ ਸਾਹਿਬ ਦੇ ਵਿਚਾਰ ਸਾਂਝੇ ਕਰਨਗੇ। ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ‘ਤੇ ਐਡਵੋਕੇਟ ਬਲਵਿੰਦਰ ਕੁਮਾਰ (ਜਨਰਲ ਸਕੱਤਰ, ਬਸਪਾ ਪੰਜਾਬ), ਸ੍ਰੀ ਜਸਵੰਤ ਰਾਏ (ਦਫ਼ਤਰ ਸਕੱਤਰ), ਸ੍ਰੀ ਸਲਵਿੰਦਰ ਕੁਮਾਰ (ਪ੍ਰਧਾਨ, ਜਲੰਧਰ ਸ਼ਹਿਰੀ), ਸ੍ਰੀ ਪਰਮਜੀਤ ਮੱਲ (ਖ਼ਜ਼ਾਨਚੀ, ਪੰਜਾਬ) ਅਤੇ ਸ੍ਰੀ ਜਗਦੀਸ਼ ਦਿਸ਼ਾ (ਜ਼ਿਲ੍ਹਾ ਕੋਆਰਡੀਨੇਟਰ) ਵੀ ਹਾਜ਼ਰ ਰਹਿਣਗੇ।
ਪ੍ਰੋਗਰਾਮ ਦਾ ਮੁੱਖ ਆਕਰਸ਼ਣ ਬਹੁਜਨ ਕ੍ਰਾਂਤੀਕਾਰੀ ਗਾਇਕ ਵਿੱਕੀ ਬਹਾਦਰਕੇ ਹੋਣਗੇ, ਜੋ ਆਪਣੀ ਗਾਇਕੀ ਰਾਹੀਂ ਮਿਸ਼ਨਰੀ ਗੀਤ ਅਤੇ ਬਾਬਾ ਸਾਹਿਬ ਦੀ ਜੀਵਨੀ ਪੇਸ਼ ਕਰਨਗੇ।
ਇਸ ਪ੍ਰੋਗਰਾਮ ਦੀ ਰੂਪ-ਰੇਖਾ ਪ੍ਰਿਤਪਾਲ ਸਿੰਘ (ਇੰਚਾਰਜ, ਜਲੰਧਰ ਪੱਛਮੀ), ਸ੍ਰੀ ਕਰਮਚੰਦ (ਪ੍ਰਧਾਨ, ਜਲੰਧਰ ਪੱਛਮੀ), ਸ੍ਰੀ ਇੰਦਰਪਾਲ (ਉਪ ਪ੍ਰਧਾਨ), ਸ੍ਰੀ ਮਨੀਸ਼ ਯਾਦਵ (ਜਨਰਲ ਸਕੱਤਰ), ਸ੍ਰੀ ਗਿਰਧਾਰੀ ਲਾਲ (ਖ਼ਜ਼ਾਨਚੀ) ਵਿਜੇ ਯਾਦਵ ਕੋ ਕੁਆਰਡੀਨੇਟਰ, ਜਲੰਧਰ , ਦਵਿੰਦਰ ਗੋਗਾ ਕੌਂਸਲਰ,ਕੁਲਦੀਪ ਬੰਗੜ ਸੀਨੀਅਰ ਬਸਪਾ ਆਗੂ, ਮਨੀ ਸਹੋਤਾ ਇੰਚਾਰਜ ਵੀਵੀਐਫ, ਡਿਸਟਰਿਕਟ ਜਲੰਧਰ ਬਲਜੀਤ ਕੁਮਾਰ ਸੀਨੀਅਰ ਆਗੂ ਬਸਪਾ, ਮਨੀ ਹੰਸ ਸਮੂਹ ਜਲੰਧਰ ਪੱਛਮੀ ਦੀ ਟੀਮ ਵੱਲੋਂ ਉਲੀਕੀ ਗਈ ਹੈ।
ਬਸਪਾ ਆਗੂਆਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਨਾਲ ਜੁੜਨ। ਇਹ ਜਾਣਕਾਰੀ ਐਡਵੋਕੇਟ ਪ੍ਰਿਤਪਾਲ ਸਿੰਘ ਹਲਕਾ ਇੰਚਾਰਜ ਜਲੰਧਰ ਵੈਸਟ ਨੇ ਦਿਤੀ
ਮੋਬਾਈਲ ਨੰਬਰ 9988210410