

ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਦਿੱਤੇ ਸੰਘਰਸ਼ ਤਹਿਤ ਜਲੰਧਰ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਅੱਜ 03 ਨਵੰਬਰ ਨੂੰ ਆਪਣੇ ਵਿਭਾਗਾਂ ਵਿੱਚ ਗੇਟ ਰੈਲੀਆਂ ਕੀਤੀਆਂ।
ਤੇਜਿੰਦਰ ਸਿੰਘ ਨੰਗਲ ਪ੍ਰਧਾਨ, ਵਿਨੋਦ ਸਾਗਰ ਜਨਰਲ ਸਕੱਤਰ, ਜੋਰਾਵਰ ਸਿੰਘ ਚੇਅਰਮੈਨ ਅਤੇ ਅਮਰਪ੍ਰੀਤ ਸਿੰਘ ਪਰਮਾਰ ਨੇ ਦੱਸਿਆ ਕੇ 04 ਨਵੰਬਰ ਨੂੰ ਜਿਲੇ ਦੇ ਸਾਰੇ ਵਿਭਾਗਾਂ ਵੱਲੋਂ ਡੀ.ਸੀ. ਦਫ਼ਤਰ ਅੱਗੇ ਜਿਲਾ ਪੱਧਰੀ ਗੇਟ ਰੈਲੀ ਕਰਕੇ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।
05 ਅਤੇ 06 ਨਵੰਬਰ ਨੂੰ ਸਮੂਹ ਕਲੈਰੀਕਲ ਵਿਭਾਗਾਂ ਵਿੱਚ ਕਲਮਛੋੜ ਹੜਤਾਲ ਕਰਕੇ ਸਮੁੱਚਾ ਕੰਮ ਬੰਦ ਰਹੇਗਾ।
ਕਿਰਪਾਲ ਸਿੰਘ, ਸੁਖਵਿੰਦਰ ਸੁੱਖੀ, ਦਵਿੰਦਰ ਭੱਟੀ, ਮਨੀਸ਼ ਸੈਣੀ, ਜਗਜੀਵਨ ਸਿੰਘ, ਰਣਜੀਤ ਰਾਵਤ, ਪਵਨ ਕੁਮਾਰ, ਜਸਵੰਤ ਸਿੰਘ, ਹਰਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਗਤਾਰ ਸਿੰਘ ਨੇ ਕਿਹਾ ਕੇ ਸਰਕਾਰ ਨੇ ਜੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਮੁਲਾਜ਼ਮਾਂ ਦੇ ਰੋਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਤੇਜਿੰਦਰ ਸਿੰਘ ਨੰਗਲ



