ਵਿਦਆਰਥੀ ਏਕਤਾ ਤੋਂ ਸਿੱਖ ਆਗੂਆਂ ਨੂੰ ਸਬਕ ਸਿੱਖਣ ਦੀ ਲੋੜ। ਸਿੱਖ ਜਥੇਬੰਦੀਆਂ ਜੰਤਰ ਮੰਤਰ ਰੋਡ ਤੇ ਵਿਦਿਆਰਥੀਆਂ ਜਿਸ ਢੰਗ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਕੇ ਆਪਣੀਆਂ ਜਾਇਜ਼ ਮੰਗਾਂ ਮਨਵਾਇਆ ਹੈ ਉਹ ਕਾਬਿਲ ਏ ਤਾਰੀਫ਼ ਹੈ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਹਰਜੋਤ ਸਿੰਘ ਲੱਕੀ ਪਰਮਪ੍ਰੀਤ ਸਿੰਘ ਵੀਟੀ ਪ੍ਰਭਜੀਤ ਸਿੰਘ ਬੇਦੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਵਿਦਿਆਰਥੀਆਂ ਦੀ ਏਕਤਾ ਨੇ ਜਿਸ ਤਰਾਂ ਇਕ ਝੰਡੇ ਹੇਠ ਇਕੱਠੇ ਹੋ ਕੇ ਲੜਾਈ ਲੜੀ ਉਸ ਤੋਂ ਸਾਡੀ ਸਮੁੱਚੀ ਸਿੱਖ ਲੀਡਰਸ਼ਿਪ ਨੂੰ ਉਸ ਤੋਂ ਪ੍ਰੇਰਣਾ ਲੈਂਦਿਆਂ ਆਪਸੀ ਮਤਭੇਦ ਭੁਲਾ ਕੇ ਕੇਸਰੀ ਨਿਸ਼ਾਨ ਸਾਹਿਬ ਦੀ ਰਹਿਨੁਮਾਈ ਹੇਠ ਇਕੱਠੇ ਹੋ ਕੇ ਸਿੱਖੀ ਸਰੋਕਾਰਾਂ ਲਈ ਕੰਮ ਕਰਨਾ ਚਾਹੀਦਾ ਹੈ ਫਿਰ ਕੋਈ ਕਾਰਨ ਨਹੀਂ ਸਾਡੀ ਹਰ ਮੈਦਾਨ ਫਤਹਿ ਨਾ ਹੋਵੇ ਜਿੰਨੀ ਦੇਰ ਸਾਡੀ ਹਉਮੈ ਸਾਡੀ ਏਕਤਾ ਦੇ ਰਸਤੇ ਵਿਚ ਆਉਂਦੀ ਰਹੇਗੀ ਅਸੀ ਇਸ ਤਰਾ ਹੀ ਖੁਆਰ ਹੁੰਦੇ ਰਹਾਂਗੇ ਏਕਤਾ ਨਾਲ ਹੀ ਅਸੀਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਸਕਦੇ ਹਾਂ ਚਿਰਾਂ ਤੋਂ ਲਟਕਦੀਆਂ ਵੱਖ ਵੱਖ ਸਿੱਖ ਮਸਲੇ ਜਿਨਾ ਵਿਚ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਗਾ ਖੁਲਵਾਉਣ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਡਿੱਗੇ ਗੁਰੂ ਘਰਾਂ ਦੀ ਮੁੜ ਉਸਾਰੀ ਅਤੇ ਹੋਰ ਅਨੇਕਾਂ ਸਿੱਖ ਮੰਗਾ ਨੂੰ ਮੰਗਵਾ ਸੱਕਦੇ ਹਾਂ ਅਸੀਂ ਆਸ ਕਰਦੇ ਹਾਂ ਗੁਰੂ ਸਾਹਿਬ ਇਹਨਾਂ ਲੀਡਰਾਂ ਨੂੰ ਸੁਮੱਤ ਬਖਸ਼ਣਗੇ