Sliderपंजाब

28 ਲੱਖ ਲਾਗਤ ਨਾਲ ਬਣਨਗੀਆਂ ਚਹਾਰ ਬਾਗ ਦੀਆਂ ਗਲੀਆਂ

ਜਲੰਧਰ ਸੈਂਟਰਲ ਹਲਕੇ ਦੇ ਅਧੀਨ ਆਉਂਦੇ ਵਾਰਡ ਨੰ 25 ਵਿਖੇ ਮੁਹੱਲਾ ਚਹਾਰ ਬਾਗ ਦੀਆਂ ਗਲੀਆਂ ਬਣਾਉਣ ਦਾ ਕੰਮ ਦਾ ਉਦਘਾਟਨ ਇਲਾਕਾ ਕੌਂਸਲਰ ਸ਼੍ਰੀਮਤੀ ਉਮਾ ਬੇਰੀ , ਸਾਬਕਾ ਵਿਧਾਇਕ ਅਤੇ ਕਾਂਗਰਸ ਜਿਲਾ ਪ੍ਰਧਾਨ ਰਜਿੰਦਰ ਬੇਰੀ ਵਲੋਂ ਕੀਤਾ ਗਿਆ । ਇਸ ਮੌਕੇ ਤੇ ਮੁਹੱਲਾ ਨਿਵਾਸੀ ਮੌਜੂਦ ਸਨ । ਇਸ ਮੌਕੇ ਤੇ ਬੋਲਦਿਆਂ ਰਜਿੰਦਰ ਬੇਰੀ ਨੇ ਕਿਹਾ ਕਿ ਮੁਹੱਲਾ ਚਹਾਰ ਬਾਗ ਦੀਆਂ ਗਲੀਆਂ ਬਣਾਉਣ ਦਾ ਇਹ ਕੰਮ 28 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ । ਰਾਜਿੰਦਰ ਬੇਰੀ ਨੇ ਕਿਹਾ ਕਿ ਜਦੋ ਨਗਰ ਨਿਗਮ ਵਲੋ ਇਸ ਕੰਮ ਦਾ ਉਦਘਾਟਨ ਕੀਤਾ ਗਿਆ ਤਾਂ ਇਲਾਕਾ ਕੌਂਸਲਰ ਨੂੰ ਕੋਈ ਜਾਣਕਾਰੀ ਨਹੀ ਦਿੱਤੀ ਗਈ , ਜਦਕਿ ਨਗਰ ਨਿਗਮ ਦੇ ਪ੍ਰੋਟੋਕਾਲ ਦੇ ਮੁਤਾਬਿਕ ਜਿਸ ਵਾਰਡ ਵਿਚ ਕਿਸੇ ਵੀ ਕੰਮ ਦਾ ਉਦਘਾਟਨ ਕੀਤਾ ਜਾਂਦਾ ਹੈ ਤਾਂ ਵਾਰਡ ਦੇ ਕੌਂਸਲਰ ਨੂੰ ਦਸਣਾ ਲਾਜ਼ਮੀ ਹੁੰਦਾ ਹੈ , ਸਾਡੀ ਨਗਰ ਨਿਗਮ ਕਮਿਸ਼ਨਰ ਸਾਹਿਬ ਕੋਲ ਮੰਗ ਹੈ ਕਿ ਜਿਸ ਐਸ ਡੀ ਓ ਨੇ ਇਹ ਲਾਪ੍ਰਵਾਹੀ ਵਰਤੀ ਹੈ , ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇ । ਇਸ ਮੌਕੇ ਤੇ ਪ੍ਰਿਤਪਾਲ ਸਿੰਘ ਨੌਟੀ, ਪੱਪੀ ਭਾਟੀਆ , ਸਾਹਿਲ ਭਾਟੀਆ , ਸੁਨੀਲ ਦਕੋਹਾ , ਪ੍ਰਦੀਪ ਸ਼ੁਕਲਾ , ਅਮਿਤ ਸਹਿਗਲ , ਸੰਜੇ ਕੋਛੜ , ਮਿੰਟਾ, ਅਭਿਸ਼ੇਕ ਬਖਸ਼ੀ , ਬਾਵਾ ਸਿੰਘ , ਇੰਦਰਜੀਤ ਸਿੰਘ , ਮੌਜੂਦ ਸਨ

Related Articles

Back to top button