ਫਿਲੌਰ, 24 ਅਪ੍ਰੈਲ:

ਜਲੰਧਰ ‘ਚ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਬਾਰੇ ਲੋਕਾਂ ਵੱਲੋਂ ਚੇਤਾਵਨੀ ਦਿੰਦੇ ਹੋਰਡਿੰਗ ਲਗਾਉਣ ਦੀ ਖ਼ਬਰ ਸੰਬੰਧੀ ਫਿਲੌਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਬੁੱਧਵਾਰ ਨੂੰ ਕਿਹਾ ਕਿ ਚੰਨੀ ਦੀਆਂ ਪੁਰਾਣੀਆਂ ਦੁਰਵਿਹਾਰ ਵਾਲੀਆਂ ਕਰਤੂਤਾਂ ਹੁਣ ਦੁਬਾਰਾ ਚਰਚਾ ਦਾ ਵਿਸ਼ਾ ਬਣ ਗਈਆਂ ਹਨ ਅਤੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਉਹਨਾਂ ਨੂੰ ਪਰੇਸ਼ਾਨ ਕਰਨਗੀਆਂ।

ਹੋਰਡਿੰਗਾਂ ਦੇ ਨਾਲ, ਸਾਬਕਾ ਮੁੱਖ ਮੰਤਰੀ ਚੰਨੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ‘ਸਾਵਧਾਨ, ਇਹ ਹਨ ਚਰਨਜੀਤ ਸਿੰਘ ਚੰਨੀ’।

ਚੰਨੀ ਲਈ ਪ੍ਰਚਾਰ ਕਰ ਰਹੇ ਕਾਂਗਰਸੀ ਆਗੂਆਂ ਦੀ ਨੈਤਿਕਤਾ ‘ਤੇ ਸਵਾਲ ਉਠਾਉਂਦੇ ਹੋਏ ਵਿਧਾਇਕ ਚੌਧਰੀ ਨੇ ਟਿੱਪਣੀ ਕੀਤੀ ਕਿ ਚੰਨੀ ਨੈਤਿਕ ਤੌਰ ‘ਤੇ ਭ੍ਰਿਸ਼ਟ ਵਿਅਕਤੀ ਹੈ ਅਤੇ ਉਸ ‘ਤੇ ਅਸ਼ਲੀਲ ਦੁਰਵਿਹਾਰ ਕਰਨ ਦੇ ਇਲਜ਼ਾਮ ਲੱਗੇ ਸਨ। ਉਹਨਾਂ ਆਖਿਆ ਕਿ ਇੱਕ ਪੁਰਾਣੀ ਤਸਵੀਰ ਹੁਣ ਵਾਇਰਲ ਹੈ ਅਤੇ ਹਰ ਕਿਸੇ ਦੇ ਫੋਨ ਵਿੱਚ ਹੈ। ਅਜਿਹੇ ਘਿਨਾਉਣੇ ਅਤੀਤ ਵਾਲੇ ਵਿਅਕਤੀ ਲਈ ਕਾਂਗਰਸੀ ਆਗੂ ਕਿਵੇਂ ਮਹਿਲਾ ਵੋਟਰਾਂ ਨੂੰ ਵੋਟ ਪਾਉਣ ਲਈ ਆਖ ਸਕਦੇ ਹਨ? ਨੇਤਾਵਾਂ ਲਈ 1 ਜੂਨ ਨੂੰ ਖੁਦ ਉਸ ਆਦਤਨ ਅਪਰਾਧੀ ਨੂੰ ਵੋਟ ਪਾਉਣਾ ਮੁਸ਼ਕਲ ਹੋਵੇਗਾ।

ਵਿਧਾਇਕ ਚੌਧਰੀ ਨੇ ਕਿਹਾ ਕਿ ਜਿੱਥੇ ਜਦੋਂ ਚੰਨੀ ਦੇ ਚੋਣ ਪ੍ਰਬੰਧਕ ‘ਜਲੰਧਰ ਸ਼ਹਿਰ ‘ਚ ਚੰਨੀ ਦੀ ਲਹਿਰ’ ਦੇ ਸੁਪਨੇ ਦੇਖ ਰਹੇ ਸਨ, ਉਥੇ ਜਲੰਧਰ ਦੀਆਂ ਔਰਤਾਂ ਦਾ ਨਾਅਰਾ ‘ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ’ ਹੈ। ਚੰਨੀ ਦਾ ਅਸਲੀ ਚਿਹਰਾ ਅਤੇ ਕਿਰਦਾਰ ਦਾ ਹੁਣ ਜਲੰਧਰ ਹਲਕੇ ਦੇ ਹਰੇਕ ਵਿਅਕਤੀ ਨੂੰ ਪਤਾ ਲੱਗ ਗਿਆ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।