ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਗੁਰੂ ਨਾਨਕ ਜੀ ਨੇ ਭਾਈ ਲਾਲੋ ਦੀ ਦਸਾਂ ਨੌਹਾਂ ਦੀ ਕਿਰਤ ਨੂੰ ਵਡਿਆਇਆ ਅਤੇ ਮਲਕ ਭਾਗੋ ਦੇ ਛੱਤੀ ਸਵਾਦਿਸ਼ਟ ਪਕਵਾਨ ਖਾਣ ਤੋਂ ਮਨਾ ਕਰ ਦਿੱਤਾ। ਕੀ ਪੰਜਾਬ ਸਰਕਾਰ ਬਾਬਾ ਨਾਨਕ ਦੀ ਇੱਕ ਗੱਲ ਵੀ ਮੰਨਦੀ ਹੈ ? ਮੈਂ ਬਹਿਸ ਕਰਨ ਲਈ ਤਿਆਰ ਹਾਂ। ਨਾ ਤਾਂ ਇਹ ਸਰਕਾਰ ਸੰਵਿਧਾਨ ਨੂੰ ਮੰਨਦੀ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ। ਦੇਸ਼ ਦੇ ਸੰਵਿਧਾਨ ਦੀ 85ਵੀ ਸੋਧ ਪੰਜਾਬ ਸਰਕਾਰ ਨੇ ਕਿਉਂ ਲਾਗੂ ਨਹੀਂ ਕੀਤੀ ? ਕੀ ਇਹ ਮਨੂਵਾਦੀ ਸੋਚ ਨਹੀ ? ਕੀ ਕਾਂਗਰਸ ਨੇ ਜਾਂ ਅਕਾਲੀਆਂ ਨੇ ਸੋਧ ਲਾਗੂ ਕੀਤੀ ? ਨਹੀ। ਕੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਰਾਖਵਾਂਕਰਣ ਲਾਗੂ ਕੀਤਾ ? ਕਿਹਨੇ ਕਰਨਾ ਸੀ ? ਕਾਂਗਰਸ ਨੇ ? ਅਕਾਲੀਆਂ ਨੇ ? ਆਪ ਨੇ ? ਕਿਸੇ ਨੇ ਵੀ ਨਹੀ ਕੀਤਾ। ਫਿਰਭਾਰਤ ਵਿੱਚ ਸਾਰੀਆਂ ਸੂਬਾ ਸਰਕਾਰਾਂ ਅਬਾਦੀ ਮੁਤਾਬਕ ਰਾਖਵਾਂਕਰਣ ਦੇ ਰਹੀਆਂ ਹਨ, ਸਿਵਾਏ ਪੰਜਾਬ ਦੇ। ਕਿਉਂ ? ਕੀ ਬਾਬੇ ਨਾਨਕ ਦੇ ਸਿੱਖਾਂ ਨੂੰ ਕਿਸੇ ਸਵਾਲ ਕੀਤਾ ? ਫਿਰ ਸੰਵਿਧਾਨ ਇਹਨਾਂ ਤੋਂ ਵੱਧ ਖ਼ਤਰੇ ਚ ਕਿਸ ਨੇ ਪਾਇਆ ? ਜਦੋਂ ਜੱਟ ਜਾਤੀ ਦਾ ਵਿਅਕਤੀ ਜਾਹਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀ ਕਰਦਾ ਹੈ ਕੀ ਕਦੀ ਕਿਸੇ ਵੀ ਸਰਕਾਰ ਨੇ ਪਰਚਾ ਦਰਜ ਕਰ ਕੇ ਉਸਨੂੰ ਅੰਦਰ ਕੀਤਾ ? ਕੀ ਉਸ ਤੋਂ ਤਨਖਾਹ ਦੀ ਰਿਕਵਰੀ ਕੀਤੀ ? ਜੇ ਨਹੀਂ ਤਾਂ ਫਿਰ ਸੰਵਿਧਾਨ ਖਤਰੇ ਚ ਕੌਣ ਪਾ ਰਿਹਾ ? ਕਾਂਗਰਸ , ਅਕਾਲੀ ਜਾਂ ਆਪ ? ਪੰਜਾਬ ਸਰਕਾਰ ਨੇ ਮੰਡਲ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਿਉਂ ਨਹੀਂ ਕੀਤੀਆਂ ?
ਕਿਉਂ ਅੱਜ ਵੀ ਪੱਛੜੀਆਂ ਸ਼੍ਰੇਣੀਆਂ ਨੂੰ 27% ਕੋਟਾ ਰਾਖਵਾਂਕਰਣ ਨਹੀਂ ਮਿਲ ਰਿਹਾ ? ਕੌਣ ਉਹਨਾਂ ਗਰੀਬਾਂ , ਕਿਰਤੀਆਂ, ਭਾਈ ਲਾਲੋ ਦੇ ਬੱਚਿਆਂ ਦੇ ਹੱਕ ਤੇ ਡਾਕਾ ਮਾਰ ਰਿਹਾ ਹੈ ? ਪੰਜਾਬ ਦੇ ਨੇਤਾ ਲੋਕ ਤੇ ਅਫਸਰਾਂ ਨੂੰ ਨਜ਼ਰ ਨਹੀਂ ਆ ਰਿਹਾ ਜਾਂ ਉਹ ਬਦ-ਨੀਤੀ ਦਾ ਸ਼ਿਕਾਰ ਹਨ ? ਜਾਤੀਵਾਦ ਦੀ ਮਾਨਸਿਕਤਾ ਤੋਂ ਗਰਸਤ ਹਨ ? ਪੱਛੜੀਆਂ ਸ਼੍ਰੇਣੀਆਂ ਨੂੰ 12% ਰਾਖਵਾਂਕਰਣ ਕਿਉਂ ਹੈ ਜਦੋ ਕੇ ਉਹਨਾਂ ਦੀ ਅਬਾਦੀ ਇੱਕ ਤਿਹਾਈ ਤੋ ਵੀ ਉੱਪਰ ਹੈ ? ਕੀ ਸੰਵਿਧਾਨ ਨੂੰ ਲਾਗੂ ਕਰਨ ਉਹ ਆਉਣਗੇ ਜੋ ਜਾਹਲੀ ਸਰਟੀਫਿਕੇਟਾਂ ਤੇ ਨੌਕਰੀਆਂ ਕਰਦੇ ਹਨ?
ਜਾਂ ਗਾਣੇ ਗਾਉਂਦੇ ਹਨ, “ਜੱਟ ਦੀ ਮੁੱਛ ਡਬਲਯੂ ਵਰਗੀ “। ਕੀ ਸੰਵਿਧਾਨ ਨੂੰ ਅਖੌਤੀ ਢੋਗੀਆਂ ਤੋ , ਸੱਤਾ ਦੇ ਭੁੱਖਿਆਂ ਤੋਂ ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਬੇਮੁੱਖ ਸਰਕਾਰੀ ਠੇਕੇਦਾਰਾਂ ਤੋ ਖ਼ਤਰਾ ਹੈ ? ਜਾਂ ਉਹਨਾਂ ਲੋਕਾਂ ਤੋਂ ਖ਼ਤਰਾ ਹੈ ਜੋ ਗੁਰੂਆਂ ਦੀ ਬਖਸ਼ੀ ਦਸਤਾਰ ਵਿੱਚ ਝੂਠਾ ਪਾਣੀ ਪਾਉਣ ਚ ਆਪਣੀ ਸ਼ਾਨ ਸਮਝਦੇ ਹਨ, ਆਪਣੇ ਨਾਂ ਨਾਲ ਸਿੰਘ ਸ਼ਬਦ ਲਾਉਣ ਤੋਂ ਗੁਰੇਜ਼ ਕਰਦੇ ਹਨ, ਗੁਰੂਆਂ ਦੇ ਉਪਦੇਸ਼ ਦੇ ਉਲਟ ਖੁੱਦ ਨਸ਼ਿਆਂ ਚ ਗੜੁੱਚ ਰਹਿੰਦੇ ਹਨ। ਗੱਲ-ਗੱਲ ਤੇ ਝੂਠ ਬੋਲ ਕੇ ਲੋਕਾਂ ਨੂੰ ਠੱਗਦੇ ਹਨ ਅਤੇ ਫਿਰ ਕਹਿੰਦੇ ਨਹੀ ਥੱਕਦੇ,”ਸਾਡਾ ਕੰਮ ਬੋਲਦਾ”। ਕੀ ਭਾਈ ਲਾਲੋ ਦੀ ਔਲਾਦ ਆਪਣੇ ਭਰਾਵਾਂ ਲਈ ਅਵਾਜ ਬੁਲੰਦ ਕਰਨਗੇ ? ਮਹਾਨ ਪੰਜਾਬੀ ਕਵੀ ਸੁਰਜੀਤ ਪਾਤਰ ਨੇ ਕਿਹਾ ਸੀ,
“ਮੈਂ ਲੱਭ ਕੇ ਲਿਉਣਾ ਕਿਤੋਂ ਕਲਮਾਂ,. ਤੂੰ ਫੁੱਲਾਂ ਜੋਗੀ ਜਮੀਨ ਰੱਖੀ”।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।