
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪੰਜਾਬ ਸਟੇਟ ਫੁੱਟਬਾਲ ਲੀਗ ਦਾ ਮੈਚ ਕੀਤਾ ਗਿਆ। ਇਸ ਅਵਸਰ ’ਤੇ ਡਾ. ਗੋਪਾਲ ਸਿੰਘ ਬੁੱਟਰ ਬਤੌਰ ਮੁੱਖ ਮਹਿਮਾਨ ਅਤੇ ਸ੍ਰੀ ਬਲਵਿੰਦਰ ਕੁਮਾਰ ਰਾਣਾ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇਹ ਮੈਚ ਗੁਰੂ ਫੁੱਟਬਾਲ ਕਲੱਬ ਅਤੇ ਕੁਰਾਲੀ ਫੁੱਟਬਾਲ ਕਲੱਬ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿਚ ਕੁਰਾਲੀ ਫੁੱਟਬਾਲ ਕਲੱਬ ਦੀ ਟੀਮ 4-3 ਨਾਲ ਜੇਤੂ ਰਹੀ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਦੋਨਾਂ ਟੀਮਾਂ ਵੱਲੋਂ ਉੁੱਚ ਪੱਧਰੀ ਫੁੱਟਬਾਲ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਪਰ ਜ਼ਿਆਦਾ ਮੌਕੇ ਹਾਸਿਲ ਕਰਨ ਵਾਲੀ ਟੀਮ ਜੇਤੂ ਬਣੀ। ਉਹਨਾਂ ਦੱਸਿਆ ਕਿ ਇਨ੍ਹਾਂ ਮੈਚਾਂ ਦੀਆਂ ਜੇਤੂ ਟੀਮਾਂ ਪੰਜਾਬ ਲੀਗ ਟੀਅਰ-2 ਲਈ ਕੁਆਲੀਫਾਈ ਕਰਨਗੀਆਂ। ਜ਼ਿਲ੍ਹਾ ਜਲੰਧਰ ਫੁੱਟਬਾਲ ਐਸੋਸੀਏਸ਼ਨ ਨੇ ਦੱਸਿਆ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਹਰ ਸਾਲ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਅਤੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਮੌਕੇ ਸ੍ਰੀ ਜਗਦੀਸ਼ ਸਿੰਘ ਅਤੇ ਸ੍ਰੀ ਅੰਮ੍ਰਿਤ ਲਾਲ ਸੈਣੀ ਤੋਂ ਇਲਾਵਾ ਕਾਲਜ ਦੇ ਅਧਿਆਪਕ ਸਾਹਿਬਾਨ, ਨਾਨ-ਟੀਚਿੰਗ ਸਟਾਫ ਮੈਂਬਰ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ।