Sliderपंजाब

ਧਾਰੀਵਾਲ ਦੇ ਪਿੰਡ ਲੋਧੀਪੁਰ ਵਿੱਚ 31 ਮਾਰਚ ਨੂੰ ਵਿਸ਼ਾਲ ਮਸੀਹੀ ਸਤਸੰਗ ਦਾ ਆਯੋਜਨ ਅਪੋਸਟਲ ਵਿਨੋਦ ਪ੍ਰੋਚਿਆ ਜੀ ਸਾਂਝਾ ਕਰਨਗੇ ਪ੍ਰਭੂ ਯਿਸ਼ੂ ਮਸੀਹ ਦਾ ਪਵਿੱਤਰ ਵਚਨ

ਤੁਹਾਡੇ ਆਪਣੇ ਸ਼ਹਿਰ ਧਾਰੀਵਾਲ, ਪਿੰਡ ਲੋਦੀਪੁਰ ਵਿੱਚ 31 ਮਾਰਚ 2026, ਦਿਨ ਮੰਗਲਵਾਰ ਸ਼ਾਮ 6 ਵਜੇ ਇੱਕ ਵਿਸ਼ਾਲ ਮਸੀਹੀ ਸਤਸੰਗ ਰੱਖਿਆ ਗਿਆ ਹੈ।
ਇਸ ਸਤਸੰਗ ਵਿੱਚ ਆਤਮਾ ਨਾਲ ਭਰੇ ਹੋਏ ਪਰਮੇਸ਼ਵਰ ਦੇ ਦਾਸ ਅਪੋਸਟਲ ਵਿਨੋਦ ਪ੍ਰੋਚੀਆ ਜੀ ਪਵਿੱਤਰ ਵਚਨ ਸਾਂਝਾ ਕਰਨਗੇ।
ਇਸ ਮਸੀਹੀ ਸਭਾ ਬਾਰੇ ਪ੍ਰਬੰਧਕ ਕਮੇਟੀ ਵੱਲੋਂ ਦੱਸਿਆ ਗਿਆ ਹੈ ਕਿ ਇਸ ਆਤਮਿਕ ਸਭਾ ਵਿੱਚ ਪਾਸਟਰ ਅਸ਼ੋਕ ਮਸੀਹ ਹੰਸ ਦੀ ਅਗਵਾਈ ਹੇਠ ਖ਼ਾਸ ਸਮਾਂ ਹੋਵੇਗਾ।
ਇਸ ਦੇ ਨਾਲ ਹੀ ਪਾਸਟਰ ਦੀਪਕ ਜੌਨਸਨ ਵੀ ਇਸ ਪ੍ਰੇਮ ਭਰੀ ਆਤਮਿਕ ਅਰਾਧਨਾ ਵਿੱਚ ਆਪਣੀ ਸੇਵਾ ਕਰਕੇ ਸਭਾ ਨੂੰ ਪੂਰਾ ਸਹਿਯੋਗ ਦੇਣਗੇ।
ਇਸ ਮਸੀਹੀ ਸਭਾ ਵਿੱਚ ਬਾਈਬਲ ਦੇ ਵਚਨਾਂ ਰਾਹੀਂ ਲੋਕਾਂ ਨੂੰ ਵਿਸ਼ਵਾਸ, ਆਤਮਿਕ ਚੰਗਾਈ ਅਤੇ ਉਧਾਰ ਦਾ ਸੰਦੇਸ਼ ਦਿੱਤਾ ਜਾਵੇਗਾ।
ਪ੍ਰਬੰਧਕ ਕਮੇਟੀ ਨੂੰ ਉਮੀਦ ਹੈ ਕਿ ਇਸ ਮਸੀਹੀ ਸਭਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ।
ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੇ ਸਭ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਭ ਆਪਣੇ ਪਰਿਵਾਰ ਸਮੇਤ ਇਸ ਸਭਾ ਵਿੱਚ ਸ਼ਾਮਲ ਹੋਣ ਅਤੇ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਪ੍ਰਾਪਤ ਕਰਨ।

Related Articles

Back to top button