ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਮੋਦੀ ਸਰਕਾਰ ਦੇ ਖਿਲਾਫ ਦਿਨੋ ਦਿਨ ਵੱਧ ਰਹੀ ਮਹਿੰਗਾਈ ਦੇ ਕਾਰਨ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਮੋਦੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਾਰੇ ਆਗੂਆਂ ਅਤੇ ਵਰਕਰਾਂ ਵਲੋ ਮੋਦੀ ਸਰਕਾਰ ਦੇ ਖ਼ਿਲਾਫ਼ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ । ਇਸ ਮੌਕੇ ਤੇ ਬੋਲਦਿਆ ਕਾਂਗਰਸੀ ਆਗੂਆਂ ਨੇ ਕਿਹਾ ਕਿ ਲੋਕਾਂ ਦੀਆਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਪੈਟਰੋਲ, ਡੀਜਲ, ਸਿਲੰਡਰ, ਦੁੱਧ, ਦਹੀ , ਰਿਫਾਇੰਡ, ਸਰੋ ਦਾ ਤੇਲ, ਦਾਲਾਂ ਇਨਾਂ ਸਭ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਸਨ । ਜਦੋ ਯੂ ਪੀ ਏ ਦੀ ਕੇਂਦਰ ਵਿੱਚ ਸਰਕਾਰ ਸੀ ਤਾਂ ਸਿਲੰਡਰ 400 ਰੁਪਏ ਦਾ ਸੀ ਤੇ ਬੀਜੇਪੀ ਦੇ ਲੀਡਰ ਧਰਨੇ ਪ੍ਰਦਰਸ਼ਨ ਕਰਦੇ ਸਨ ਅੱਜ ਸਿਲੰਡਰ ਦਾ ਕਿ ਭਾਅ ਹੈ, ਹੁਣ ਬੀਜੇਪੀ ਦੇ ਲੀਡਰ ਕੁੰਭਕਰਨੀ ਨੀਂਦ ਸੁੱਤੇ ਪਏ ਹਨ , ਚੀਜ਼ਾਂ ਦੇ ਰੇਟ ਕਿੱਥੇ ਪਹੁੰਚ ਗਏ ਹਨ । ਪ੍ਰਧਾਨ ਮੰਤਰੀ ਜੀ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਸੋਨਾ ਨਾ ਖ਼ਰੀਦੋ, ਵਰਕ ਟੂ ਹੋਮ ਕਰੋ, ਵਿਦੇਸ਼ ਯਾਤਰਾ ਨਾ ਕਰੋ, ਆਪ ਖ਼ੁਦ ਪ੍ਰਧਾਨ ਮੰਤਰੀ ਜੀ ਵਿਦੇਸ਼ੀ ਦੌਰੇ ਤੇ ਹਨ , ਟੌਫੀਆਂ ਵੰਡ ਰਹੇ ਹਨ । ਅੱਜ ਦੇਸ਼ ਸਾਰਾ ਮਹਿੰਗਾਈ ਤੋ ਬਹੁਤ ਤੰਗ ਹੈ । ਸਾਡੀ ਮੰਗ ਹੈ ਕਿ ਮਹਿੰਗਾਈ ਤੇ ਕੰਟਰੋਲ ਕੀਤਾ ਜਾਵੇ ਜੋ ਲੋਕਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਹਨ ਉਨਾਂ ਦੇ ਰੇਟ ਕੰਟਰੋਲ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ । ਇਸ ਮੌਕੇ ਤੇ ਸਾਬਕਾ ਮੰਤਰੀ ਪਰਗਟ ਸਿੰਘ, ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ, ਸੁਰਿੰਦਰ ਕੌਰ ਹਲਕਾ ਇੰਚਾਰਜ ਵੈਸਟ, ਰਾਜੇਸ਼ ਜਿੰਦਲ, ਵਿਪਨ ਕੁਮਾਰ, ਜਗਦੀਪ ਸੋਨੂੰ ਸੰਧਰ, ਜਗਦੀਸ਼ ਦਕੋਹਾ, ਮੰਗਾਂ ਮੁਧੜ , ਅੰਗਦ ਦੱਤਾ, ਨਰੇਸ਼ ਵਰਮਾ, ਪ੍ਰੇਮ ਪਾਲ ਡੁਮੇਲੀ, ਰੋਹਨ ਚੱਢਾ, ਬਲਰਾਜ ਠਾਕੁਰ, ਪਰਮਜੋਤ ਸ਼ੈਰੀ ਚੱਢਾ, ਪਵਨ ਕੁਮਾਰ, ਗੁਰਵਿੰਦਰ ਪਾਲ ਬੰਟੀ ਨੀਲਕੰਠ, ਡਾ ਜਸਲੀਨ ਸੇਠੀ, ਨਿਰਮਲ ਕੁਮਾਰ, ਜਤਿੰਦਰ ਜੋਨੀ, ਮਨਦੀਪ ਜੱਸਲ, ਜਗਜੀਤ ਜੀਤਾ, ਦੀਨਾ ਨਾਥ, ਪ੍ਰਭਦਿਆਲ ਭਗਤ, ਸੁਰਜੀਤ ਭੂਨ , ਅਵਤਾਰ ਵਿਰਦੀ, ਵਿਕਰਮ ਸ਼ਰਮਾ, ਮੁਨੀਸ਼ ਪਾਹਵਾ, ਹਰਭਜਨ ਸਿੰਘ, ਲੱਕੀ ਬਸਤੀ ਮਿੱਠੂ, ਐਡਵੋਕੇਟ ਬਚਨ ਲਾਲ, ਬ੍ਰਹਮ ਦੇਵ ਸਹੋਤਾ, ਸੰਜੀਵ ਦੁਆ, ਵਿਕਾਸ ਸੰਗਰ , ਗੌਤਮ ਸਹੋਤਾ, ਮੁਕੇਸ਼ ਗਰੋਵਰ , ਦਰਸ਼ਨ ਪਹਿਲਵਾਨ, ਨਿਸ਼ਾਂਤ ਘਈ, ਹਾਮਿਦ ਮਸੀਹ, ਵਿਕਰਮ ਦੱਤਾ, ਆਲਮ ਅਲੀ, ਕਿਸ਼ਨ ਲਾਲ ਮੱਟੂ, ਵਿਕਰਮ ਭੰਡਾਰੀ, ਪੁਸ਼ਪਿੰਦਰ ਲਾਲੀ, ਮੁਹੰਮਦ ਅਹਿਮਦ, ਸਮੀਰ ਚਿਸ਼ਤੀ, ਹੈਦਰ ਅਲੀ, ਸੁਰੇਸ਼ ਮਹਿਮੀ, ਮਨਜੀਤ ਸਿਮਰਨ, ਪਰਮਜੀਤ ਬਲ , ਅਸ਼ੋਕ ਹੰਸ, ਦਵਿੰਦਰ ਸਿੰਘ, ਸੁਧੀਰ ਘੁੱਗੀ , ਹਰਜੋਧ ਸਿੰਘ, ਗੁਲਸ਼ਨ ਮਿੱਡਾ, ਅਨਿਲ ਗਿੱਲ, ਯਸ਼ ਪਾਲ, ਵਿੱਕੀ ਆਬਾਦਪੁਰਾ, ਗੋਗੀ ਮਖਦੂਮਪੁਰਾ , ਰਜਨੀਸ਼ ਸੈਣੀ, ਸੂਰਜ ਪ੍ਰਕਾਸ਼ ਲਾਡੀ, ਕਰਨ ਸੁਮਨ, ਰਾਜੇਸ਼ ਭੱਟੀ, ਹੁਸਨ ਲਾਲ , ਰਾਮ ਕਿਸ਼ਨ, ਪੱਲਵੀ, ਸ਼ਬਨਮ , ਗੁਰਮੀਤ ਜੱਸੀ, ਕਮਲਜੀਤ ਧਨੋਆ, ਸੁਖਜਿੰਦਰ ਪਾਲ ਮਿੰਟੂ, ਆਨੰਦ ਬਿੱਟੂ, ਵਿੱਦਿਆ ਸਾਗਰ, ਮਨਮੋਹਣ ਬਿੱਲਾ, ਸੌਰਵ ਭਾਰਦਵਾਜ, ਨੰਦ ਲਾਲ, ਗੌਰਵ ਸ਼ਰਮਾ ਨੋਨੀ, ਹਰਪ੍ਰੀਤ ਵਾਲੀਆ, ਸਤੀਸ਼ ਧੀਰ, ਜਗਜੀਤ ਕੰਬੋਜ, ਰਤਨੇਸ਼ ਸੈਣੀ, ਰਵਿੰਦਰ ਲਾਡੀ, ਪ੍ਰਤਾਪ ਸਿੰਘ, ਬਲਜੀਤ ਸੈਂਬੀ, ਦਿਨੇਸ਼ ਹੀਰ, ਰਵੀ ਸੈਣੀ, ਇੰਦਰਜੀਤ, ਹਰਮੀਤ ਸਿੰਘ, ਨੀਰਜ ਜੱਸਲ, ਵਿਸ਼ਾਲ ਮੱਟੂ, ਪਰਮਜੀਤ ਪੰਮਾ, ਪ੍ਰਦੀਪ ਸ਼ਰਮਾ, ਟੋਨੀ ਸ਼ਾਰਦਾ, ਟੋਨੀ ਸੇਠੀ, ਮਨੀ ਧੀਰ, ਵਰਿੰਦਰ ਭਾਰਦਵਾਜ, ਅਮਰਜੀਤ, ਸੁਭਾਸ਼ ਸ਼ਰਮਾ, ਪ੍ਰਵੀਨ ਕੁਮਾਰ, ਹੈਪੀ ਨਾਗਰਾ, ਰਾਕੇਸ਼ ਅੰਗੁਰਾਲ, ਸਨੀ ਜੌਹਲ, ਜੈਕਸਨ, ਮੋਨੂੰ, ਰਾਜਾ ਸੈਪੁਰੀਆ, ਸਤਿੰਦਰ ਲੱਕੀ ਬਿੰਦਰਾ, ਜਤਿੰਦਰ ਦੀਪਕ, ਮੌਜੂਦ ਸਨ ।