Sliderपंजाब

ਸੁਨੀਲ ਜਾਖੜ ਵਲੋਂ ਪੁਲਿਸ ਦੀ ਐਡਵਾਇਜ਼ਰੀ ਉੱਤੇ ਹੈਰਾਨੀ ਦਾ ਪ੍ਰਗਟਾਵਾ

ਚੰਡੀਗੜ੍ਹ, 19 ਸਤੰਬਰ

‘‘ਅੱਜਕੱਲ੍ਹ ਪੰਜਾਬ ਵਿੱਚ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ, ਸਗੋਂ ਪੁਲਿਸ ਹੀ ਗੈਂਗਸਟਰਾਂ ਅਤੇ ਗੁੰਡਿਆਂ ਦੇ ਖੌਫ ਤੋਂ ਡਰੀ ਬੈਠੀ ਹੈ।’’, ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਹਨ, ਜੋ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਇੱਕ ਟਵੀਟ ਰਾਹੀਂ ਪ੍ਰਗਟਾਏ ਹਨ।

ਦਰਅਸਲ ਭਾਜਪਾ ਆਗੂ ਪੰਜਾਬ ਵਿੱਚ ਪੁਲਿਸ ਮੁਲਾਜ਼ਮਾਂ ਉੱਤੇ ਲਗਾਤਾਰ ਹਮਲਿਆਂ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਮੁਲਾਜ਼ਮਾਂ ਨੂੰ ਜਾਰੀ ਐਡਵਾਇਜ਼ਰੀ ਉੱਤੇ ਪ੍ਰਤੀਕਰਮ ਦੇ ਰਹੇ ਸਨ।

ਸੁਨੀਲ ਜਾਖੜ ਨੇ ਲਿਖਿਆ ਹੈ, ‘‘ਅਪਰਾਧੀਆਂ ਵੱਲੋਂ ਇੱਕ ਤੋਂ ਬਾਅਦ ਇੱਕ ਕਈ ਪੁਲਿਸ ਅਧਿਕਾਰੀਆਂ ਦੇ ਕਤਲ ਕੀਤੇ ਜਾਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜੋ ਸੂਬੇ ਦੀ ਕਾਨੂੰਨ-ਵਿਵਸਥਾ ਦੀ ਅਸਲ ਤਸਵੀਰ ਪੇਸ਼ ਕਰਦੀ ਹੈ।’

ਉਨ੍ਹਾਂ ਕਿਹਾ ਕਿ ਇਸ ਐਡਵਾਈਜ਼ਰੀ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਇਕੱਲੇ ਸਫ਼ਰ ਕਰਨ ਤੋਂ ਬਚਣ, ਆਉਣ-ਜਾਣ ਸਮੇਂ ਵਰਦੀ ਪਾ ਕੇ ਸਫ਼ਰ ਨਾ ਕਰਨ, ਦੋਪਹੀਆ ਵਾਹਨਾਂ ’ਤੇ ਸਫ਼ਰ ਨਾ ਕਰਨ ਅਤੇ ਤਰਜੀਹੀ ਤੌਰ ’ਤੇ ਜਨਤਕ ਆਵਾਜਾਈ ਰਾਹੀਂ ਸਫ਼ਰ ਕਰਨ ਲਈ ਕਿਹਾ ਗਿਆ ਹੈ।

ਸੁਨੀਲ ਜਾਖੜ ਪੰਜਾਬ ਪੁਲਿਸ ਦੀ ਇਸ ਐਡਵਾਇਜ਼ਰੀ ਉੱਤੇ ਹੈਰਾਨੀ ਪ੍ਰਗਾਉਂਦੇ ਹੋਏ ਸਵਾਲ ਕਰਦੇ ਹਨ ਕਿ ਕੀ ਇਹ ਉਹੀ ਪੰਜਾਬ ਪੁਲਿਸ ਹੈ, ਜਿਸ ਨੇ ਪੰਜਾਬ ਵਿੱਚੋਂ ਅੱਤਵਾਦ ਨੂੰ ਖ਼ਤਮ ਕੀਤਾ ਸੀ।

Related Articles

Back to top button