Sliderपंजाब

ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ ਤੇ ਲੱਗੇ ਪੰਜ ਕਰੋੜ ਦੇ ਦੋਸ਼ ਤੇ ਗੰਭੀਰ ਜਾਂਚ ਕਰਾਉਣ ਦੀ ਮੰਗ : ਅਨੁਰਾਧਾ ਬੰਗਾ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ ਤੇ ਲੱਗੇ ਕਥਿਤ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਮਹਿਲਾ ਕਾਂਗਰਸ ਵੱਲੋਂ ਜ਼ੋਰ-ਸ਼ੋਰ ਨਾਲ ਚੁੱਕੀ ਜਾ ਰਹੀ ਹੈ।ਬੁੱਧਵਾਰ ਨੂੰ ਕਾਂਗਰਸ ਭਵਨ ਵਿਖੇ ਜਲੰਧਰ ਮਹਿਲਾ ਕਾਂਗਰਸ ਦੀ ਸ਼ਹਿਰੀ ਜਿਲਾ ਪ੍ਰਧਾਨ ਅਨੁਰਾਧਾ ਬੰਗਾ ਅਤੇ ਨੈਸ਼ਨਲ ਕੋਆਰਡੀਨੇਟਰ ਆਲ ਇੰਡੀਆ ਮਹਿਲਾ ਕਾਂਗਰਸ, ਕੌਂਸਲਰ ਵਾਰਡ ਨੰਬਰ 30 , ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਦੋਸ਼ ਲਗਾਇਆ ਕਿ ਬਲਾਤਕਾਰ ਵਰਗੇ ਸੰਗੀਨ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਕਥਿਤ ਤੌਰ ਤੇ ਰਾਹਤ ਦੇਣ ਲਈ 5 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਅਨੁਰਾਧਾ ਬੰਗਾ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਆਪਣੇ ਹੀ ਮੁੱਖ ਮੰਤਰੀ ਦੇ ਪਰਿਵਾਰ ਵਿਰੁੱਧ ਨਿਰਪੱਖ ਜਾਂਚ ਨਹੀਂ ਕਰ ਸਕਦੀ,ਇਸ ਲਈ ਇਸ ਪੂਰੇ ਮਾਮਲੇ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਕਿ ਬੇਹਦ ਸ਼ਰਮਨਾਕ ਹੈ ਕਿ ਕੱਟੜ ਭ੍ਰਿਸ਼ਟਾਚਾਰੀਆਂ ਨੇ ਰਿਸ਼ਵਤ ਲੈ ਕੇ ਦੋ ਮਹੀਨੇ ਵਿਚ ਬਲਾਤਕਾਰ, ਕਿਡਨੈਪਿੰਗ, ਧਮਕਾਉਣ ਦੇ ਮਾਮਲੇ ਦੇ ਮੁਲਜ਼ਮ ਨੂੰ ਬਾਹਰ ਕੱਢ ਦਿੱਤਾ ਜਦ ਕਿ ਇਸ ਬੇਹਦ ਸੰਵੇਦਨਸ਼ੀਲ ਮਾਮਲੇ ਵਿੱਚ ਸਰਕਾਰ ਮੁੱਖ ਮੰਤਰੀ ਪਤਨੀ ਅਤੇ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਰਾਜ ਲਾਲੀ ਗਿੱਲ ਨੂੰ ਪੀੜਤਾਂ ਦੇ ਨਾਲ ਖੜੇ ਹੋ ਕੇ ਉਹਨਾਂ ਨੂੰ ਇਨਸਾਫ ਦਵਾਉਣ ਲਈ ਮੁਹਰੇ ਆਉਣਾ ਚਾਹੀਦਾ ਸੀ।ਉਹਨਾਂ ਇਸ ਮਾਮਲੇ ਵਿੱਚ ਸੀਬੀਆਈ,ਕੇਂਦਰੀ ਏਜੰਸੀ ਜਾਂ ਮੌਜੂਦਾ ਜੱਜ ਤੋਂ ਜਾਂਚ ਕਰਾਉਣ ਦੀ ਕੀਤੀ ਮੰਗ ਕਰਦਿਆਂ ਕਿਹਾ ਕਿ ਇਹ ਸੰਗੀਨ ਮਾਮਲੇ ਵਿੱਚ ਪਹਿਲਾਂ ਹੀ ਅਦਾਲਤ ਅਤੇ ਕੌਮੀ ਮਹਿਲਾ ਕਮਿਸ਼ਨ ਦਾ ਦਾਖਲਾ ਤਾ ਸਾਹਮਣੇ ਆ ਗਿਆ ਹੈ ਪਰ ਇਸ ਬਹੂ ਅਪਰਾਧੀਕਰਨ ਦੇ ਵੱਡੇ ਭ੍ਰਿਸ਼ਟਾਚਾਰੀ ਮਾਮਲੇ ਵਿੱਚ ਕੇਂਦਰੀ ਏਜੰਸੀ ਤੋਂ ਜਾਂਚ ਕਰਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਹਨਾਂ ਕਿਹਾ ਕਿ ਬੇਹਦ ਸ਼ਰਮਨਾਖ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਮੁੱਖ ਮੰਤਰੀ ਦਾ ਰਿਸ਼ਤੇਦਾਰ ਜੋ ਨਾ ਕੋਈ ਪੁਲਿਸ ਅਫਸਰ ਹੈ ਨਾ ਵਿਧਾਇਕ ਨਾ ਕੋਈ ਵੱਡਾ ਨੇਤਾ ਉਸਨੂੰ ਸਰਕਾਰ ਦੀ ਸ਼ਹਿ ਉੱਤੇ 17 ਗਨਮੈਨ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਵੀ ਸ਼ਰਮਨਾਕ ਗੱਲ ਇਹ ਸਾਹਮਣੇ ਆਈ ਹੈ ਕਿ ਪਟੀਸ਼ਨ ਵਿੱਚ ਪੀੜਤਾਂ ਦਾ ਪਿਤਾ ਕਹਿ ਰਿਹਾ ਕਿ ਪੁਲਿਸ ਜਿੱਥੇ ਉਹਨਾ ਦੀ ਮਦਦ ਕਰਨ ਦੀ ਬਜਾਏ ਉਹਨਾਂ ਧਮਕਾ ਰਹੀ ਹੈ,ਉਥੇ ਪੁਲਿਸ ਵਾਲੇ ਉਹਨਾਂ ਦੇ ਘਰ ਆ ਕੇ ਸੀਸੀਟੀਵੀ ਫੁਟੇਜ ਵੀ ਧੱਕੇ ਨਾਲ ਲੈ ਗਏ ਅਤੇ ਪੀੜਤ ਦੀਆਂ ਗਲਤ ਤਸਵੀਰਾਂ ਨਾਲ ਉਸਨੂੰ ਬਲੈਕਮੇਲ ਕੀਤਾ ਜਾਂਦਾ ਰਿਹਾ ਪਰ ਇਨਾ ਸਭ ਕੁਝ ਸਾਹਮਣੇ ਆਉਣ ਦੇ ਬਾਵਜੂਦ ਮੁੱਖ ਮੰਤਰੀ,ਉਸ ਦੀ ਪਤਨੀ ਅਜਿਹੇ ਮੁਜਰਿਮ ਨੂੰ ਕਲੀਨ ਚਿੱਟ ਦੇ ਰਹੇ ਹਨ। ਇਸ ਮੌਕੇ ਤੇ ਡਾਕਟਰ ਜਸਲੀਨ ਸੇਠੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆ ਇਸ ਘਟਨਾ ਦੀ ਨਿਰਪੱਖ ਜਾਂਚ ਕਰਨ ਲਈ ਕਿਹਾ
ਤੇ ਸੀਬੀਆਈ,ਕੇਂਦਰੀ ਏਜੰਸੀ ਜਾਂ ਮੌਜੂਦਾ ਜੱਜ ਤੋਂ ਜਾਂਚ ਕਰਾਉਣ ਤੇ
ਸੀਬੀਆਈ ਦੀ ਛਾਪੇਮਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਆਪ ਆਗੂਆਂ ਦੇ ਵਿਰੋਧ ਅਤੇ ਵਿਰਲਾਪ ਤੇ ਟਿੱਪਣੀ ਕੀਤੀ।ਉਨ੍ਹਾਂ ਕਿਹਾ ਕਿ ਇਹ ਕਾਰਵਾਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਹੋਈ ਹੈ।ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਨੇ ਆਪ ਸਰਕਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਖੁਦ ਜਾਂਚ ਕਰਨ ਦੇ ਵਾਰ-ਵਾਰ ਮੌਕੇ ਦਿੱਤੇ,ਪਰ ਆਪਣੇ ਨੁਮਾਇੰਦਿਆ ਨੂੰ ਬਚਾਉਂਦੇ-ਬਚਾਉਂਦੇ ਮੁੱਖ ਮੰਤਰੀ ਇਸ ਅੱਗ ਦਾ ਸੇਕ ਆਪਣੇ ਘਰ ਤੱਕ ਲੈ ਆਏ।ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ ਨੇ ਨਿਰਪੱਖ ਜਾਂਚ ਕੀਤੀ ਹੁੰਦੀ ਤਾਂ ਇਹ ਦਿਨ ਨਾ ਵੇਖਣੇ ਪੈਂਦੇ। ਇਸ ਮੌਕੇ ਤੇ ਮਹਿਲਾ ਕਾਂਗਰਸ ਜਲੰਧਰ ਤੋਂ ਮਨਦੀਪ ਕੌਰ, ਸ਼ਬਨਮ, ਗੁਰਮੀਤ ਜੱਸੀ, ਰਣਜੀਤ ਕੌਰ, ਸੁਖਵਿੰਦਰ ਕੈਲੇ, ਰਵੀਨਾ ਬੰਗਾ, ਰਾਖੀ ਸ਼ਰਮਾ ਮੌਜੂਦ ਸਨ।

Related Articles

Back to top button