Sliderपंजाब

ਮੌਕਾ ਪ੍ਰਸਤ ਅਤੇ ਖੁਦਗਰਜ ਸਿੱਖ ਲੀਡਰਾਂ ਨੇ ਸਿੱਖੀ ਨੂੰ ਹਮੇਸ਼ਾ ਢਾਹ ਲਾਈ

ਸਿੱਖ ਤਾਲਮੇਲ ਕਮੇਟੀ ਸਿੱਖ ਕੌਮ ਸਿੱਖੀ ਦੀ ਚੜਦੀਕਲਾ ਲਈ ਤਿਆਗ ਕਰਨ ਵਾਲਿਆਂ ਦਾ ਇਤਹਾਸ ਭਰਿਆ ਪਿਆ ਹੈ ਵੱਡੀਆਂ ਵੱਡੀਆਂ ਨਵਾਬੀਆਂ ਨੂੰ ਸਿੱਖ ਠੋਕਰ ਮਰ ਦਿੰਦੇ ਸਨ ਆਪਾ ਕੁਰਬਾਨ ਕਰ ਦਿੰਦੇ ਸਨ ਤਾਂ ਜੌ ਸਿੱਖ ਕੌਮ ਚੜਦੀਕਲਾ ਵਿਚ ਰਵੇ ਸਿੱਖ ਕੌਮ ਨੇ ਹਮੇਸ਼ ਸਿੱਖੀ ਦੀ ਚੜਦੀ ਕਲਾ ਲਈ ਬਿਨਾ ਕਿਸੇ ਲਾਲਚ ਦੇ ਕੁਰਬਾਨੀਆ ਕੀਤੀਆਂ ਤਾ ਗੁਰੂ ਸਾਹਿਬ ਵਲੋਂ ਲਾਏ ਸਿੱਖੀ ਦੇ ਬੂਟੇ ਨੂੰ ਹਰਾ ਭਰਾ ਰੱਖਣ ਆਪਣੇ ਖੂਨ ਦਾ ਆਖਰੀ ਕਤਰਾ ਵੀ ਕੁਰਬਾਨ ਕਰ ਦਿੱਤਾ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਅਤੇ ਹਰਵਿੰਦਰ ਸਿੰਘ ਚਟਕਾਰਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਪੁਰਾਤਨ ਸਿੱਖਾਂ ਦੀ ਲਾਸਾਨੀ ਕੁਰਬਾਨੀਆਂ ਦੇ ਮੁਕਾਬਲੇ ਅਜੋਕੇ ਸਿੱਖਾਂ ਵਿੱਚ ਕੁਝ ਐਸੇ ਲੀਡਰ ਬਣੇ ਹਨ ਜਿਨ੍ਹਾਂ ਦੀਆਂ ਖੁਦਗਰਜੀਆਂ ,ਮੋਕਾਪਰਸਤੀ ਅਤੇ ਦਲਬਦਲੀਆਂ ਨੇ ਨਵੇਂ ਰਿਕਾਰਡ ਬਣਾਏ ਹਨ ਓਹਨਾ ਕਿਹਾ ਅਜਿਹੇ ਲੀਡਰਾਂ ਲਈ ਸਿੱਖੀ ਨੂੰ ਜਿੰਨਾ ਮਰਜੀ ਨੁਕਸਾਨ ਹੀ ਜਾਵੇ ਬੱਸ ਇਹਨਾਂ ਨੂੰ ਚੌਧਰ ਚਾਹੀਦੀ ਹੈ ਭਾਵੇਂ ਇਹਨਾਂ ਦੀ ਚੌਧਰ ਦੀ ਭੁਖ ਨਾਲ ਸ੍ਰੀ ਅਕਾਲ ਤੱਖਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਢਾਹ ਲੱਗੇ ਅਜਿਹੇ ਲੋਗਾ ਨੇਸਿਖੀ ਨੂੰ ਬੁਹਤ ਵੱਡੀ ਢਾਹ ਲਾਈ ਹੈ ਅਸੀ ਪੰਜਾਬ ਵਿਚ ਵਸਦੇ ਸਿੱਖ ਪਰਵਾਰਾਂ ਨੂੰ ਬੇਨਤੀ ਕਰਦੇ ਹੈ ਅਜਿਹੇ ਲੋਗਾ ਨੂੰ। ਮੂੰਹ ਨਾ ਲਾਇਆ ਜਾਵੇ ਜਿੱਥੇ ਜਿੱਥੇ ਇਹ ਮੌਕਾ ਪ੍ਰਸਤ ਜਾਣ ਉਹਨਾਂ ਦਾ ਡਟਕੇ ਵਿਰੋਧ ਕੀਤਾ ਜਾਵੇ ਅਜਿਹੇ ਲੋਗ ਸਿਰਫ ਕੁਰਸੀ ਮਾਜਰਾ ਲੋਗ ਹਨ ਇਹਨਾਂ ਦਾ ਸਿੱਖੀ ਨਾਲ ਕੋਈ ਮਤਲਬ ਨਹੀਂ ਹੈ ਸਿੱਖ ਕੌਮ ਬੜੇ ਗੌਹ ਨਾਲ ਤੁਹਾਡੀਆਂ ਕੋਝੀਆਂ ਹਰਕਤਾਂ ਨੂੰ ਦੇਖ ਰਹੀ ਹੈ ਸਿੱਖ ਕੌਮ ਅਕਾਲ ਤੱਖਤ ਨੂੰ ਪਿੱਠ ਦਿਖਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਮਾਫ ਨਹੀ ਕਰੇਗੀ

Related Articles

Back to top button