पंजाबशिक्षा और संस्कृति

ਸਰਦਾਰ ਜਸਪਾਲ ਸਿੰਘ ਵੜੈਚ ਡਿਸਟਰਿਕਟ ਫੁੱਟਬਾਲ ਐਸੋਸੀਏਸ਼ਨ ਜਲੰਧਰ ਦੇ ਪੈਟਰਨ ਨਿਯੁਕਤ

ਡਿਸਟਰਿਕਟ ਫੁੱਟਬਾਲ ਐਸੋਸੀਏਸ਼ਨ ਜਲੰਧਰ (DFA) ਜੋ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਜੁੜਕੇ ਫੁੱਟਬਾਲ ਦੀ ਖੇਡ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਉਣ ਲਈ ਲੰਬੇ ਅਰਸੇ ਤੋਂ ਯਤਨਸ਼ੀਲ ਹੈ। ਇਸ ਖੇਡ ਨੂੰ ਹੋਰ ਜਿਆਦਾ ਪ੍ਰੋਤਸਾਹਿਤ ਕਰਨ ਲਈ ਸਮੇਂ-ਸਮੇਂ ਤੇ ਫੁੱਟਬਾਲ ਮੁਕਾਬਲਇਆਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਉਸਾਰੂ ਤੇ ਦੂਰਦਰਸ਼ੀ ਸੋਚ ਪਿੱਛੇ ਡੀ.ਐਫ.ਏ. ਦੇ ਕਮੇਟੀ ਮੈਂਬਰਾਨ ਦਾ ਵਿਸ਼ੇਸ਼ ਯੋਗਦਾਨ ਰਹਿੰਦਾ ਹੈ। ਇਸ ਦੂਰਦਰਸ਼ਤਾ ਨੂੰ ਵਧਾਉਣ ਲਈ ਡੀ.ਐਫ.ਏ. ਵੱਲੋਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਗਵਰਨਿੰਗ ਕੌਂਸਲ ਦੇ ਸੈਕਟਰੀ ਸ. ਜਸਪਾਲ ਸਿੰਘ ਬੜੈਚ ਨੂੰ ਡਿਸਟਰਿਕਟ ਫੁੱਟਬਾਲ ਐਸੋਸੀਏਸ਼ਨ ਦਾ ਪੈਟਰਨ ਨਿਯੁਕਤ ਕੀਤਾ ਗਿਆ। ਇਸ ਮੌਕੇ ਡੀ.ਐਫ.ਏ. ਦੇ ਪ੍ਰੈਜੀਡੈਂਟ ਸਰਦਾਰ ਮਨਮੋਹਨ ਸਿੰਘ ਨੇ ਕਿਹਾ ਕਿ ਸਾਡੀ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸ. ਜਸਪਾਲ ਸਿੰਘ ਵੜੈਚ ਵਰਗੇ ਅਨੁਭਵੀ ਵਿਅਕਤੀ ਡੀ.ਐਫ.ਏ. ਦੇ ਪੈਟਰਨ ਬਣੇ ਹਨ। ਇਸ ਮੌਕੇ ਸ. ਇੰਦਰਜੀਤ ਸਿੰਘ ਸਾਬਕਾ ਪ੍ਰੈਜੀਡੈਂਟ (ਡੀ.ਐਫ.ਏ.), ਡਾ. ਰਛਪਾਲ ਸਿੰਘ ਸੰਧੂ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ, ਮਿਸਟਰ ਉਦੈਵੀਰ ਸਿੰਘ ਵੜੈਚ, ਸ਼੍ਰੀ ਰਮੇਸ਼ ਲਾਲ ਖਜਾਨਚੀ (ਡੀ.ਐਫ.ਏ.), ਅਤੇ ਮਿਸਟਰ. ਵਰੁਨਦੀਪ ਜੁਆਇੰਟ ਸੈਕਟਰੀ (ਡੀ.ਐਫ.ਏ) ਵੀ ਮੌਜੂਦ ਸਨ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਦੱਸਿਆ ਕਿ ਸ. ਜਸਪਾਲ ਸਿੰਘ ਵੜੈਚ, ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਪ੍ਰਬੰਧਕੀ ਕਮੇਟੀ ਵਿੱਚ ਬਤੌਰ ਸੈਕਟਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ, ਜਿਸ ਕਰਕੇ ਕਾਲਜ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸੇ ਤਰ੍ਹਾਂ ਡੀ.ਐਫ.ਏ. ਲਈ ਵੀ ਉਹਨਾਂ ਦਾ ਅਨੁਭਵ ਲਾਹੇਵੰਦ ਸਾਬਤ ਹੋਵੇਗਾ।

Related Articles

Back to top button