ਜਲੰਧਰ, 10 ਅਗਸਤ ( ) ਸਾਈਂ ਸੇਵਾ ਮਿਲਨ ਸੰਘ ਜਲੰਧਰ ਵੱਲੋਂ ਆਯੋਜਿਤ 15ਵੀਂ ਸਾਲਾਨਾ ਸ਼ਿਰਡੀ ਯਾਤਰਾ ਨੂੰ ਸੋਮਵਾਰ ਸਵੇਰੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਭਾਜਪਾ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਅਤੇ ਪੰਜਾਬ ਭਾਜਪਾ ਦੇ ਸੂਬਾ ਉਪ ਪ੍ਰਧਾਨ ਰਾਕੇਸ਼ ਰਾਠੌੜ ਨੇ ਸ਼ਰਧਾਲੂਆਂ ਨਾਲ ਭਰੀ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਪੰਜਾਬ ਭਾਜਪਾ ਕਾਰਜਕਾਰਣੀ ਮੈਂਬਰ ਸੁਨੀਲ ਸੰਨੀ ਸ਼ਰਮਾ ਅਤੇ ਅਰਜੁਨ ਸਿੰਘ ਹੈਪੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਇਸ ਮੌਕੇ ਭਾਜਪਾ ਆਗੂਆਂ ਨੇ ਸਾਰੇ ਸ਼ਰਧਾਲੂਆਂ ਨੂੰ ਸ਼ਿਰਡੀ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਈਂ ਬਾਬਾ ਦਾ ਸੰਦੇਸ਼ ਸ਼ਰਧਾ, ਸਬਰ, ਸੇਵਾ ਅਤੇ ਮਨੁੱਖਤਾ ਦਾ ਸੰਦੇਸ਼ ਹੈ। ਧਾਰਮਿਕ ਯਾਤਰਾਵਾਂ ਸਮਾਜ ਵਿੱਚ ਆਪਸੀ ਭਾਈਚਾਰੇ, ਪਿਆਰ ਅਤੇ ਏਕਤਾ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਈਂ ਬਾਬਾ ਦੀ ਕਿਰਪਾ ਨਾਲ ਸਾਰੇ ਸ਼ਰਧਾਲੂਆਂ ਦੀ ਯਾਤਰਾ ਮੰਗਲਮਈ ਹੋਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹੇ।

ਯਾਤਰਾ ਰਵਾਨਾ ਹੋਣ ਤੋਂ ਪਹਿਲਾਂ ਸਾਈਂ ਸੇਵਾ ਮਿਲਨ ਸੰਘ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਭਾਜਪਾ ਆਗੂਆਂ ਦਾ ਸਨਮਾਨ ਅਤੇ ਅਭਿਨੰਦਨ ਕੀਤਾ ਗਿਆ। ਰੇਲਵੇ ਸਟੇਸ਼ਨ ’ਤੇ ਸ਼ਿਰਡੀ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲਿਆ।

ਇਸ ਮੌਕੇ ਸੰਸਥਾ ਦੇ ਭੂਸ਼ਣ ਆਨੰਦ, ਚੇਅਰਮੈਨ ਰਾਜਿੰਦਰ ਸ਼ਰਮਾ, ਪ੍ਰਧਾਨ ਰਵਿੰਦਰ ਕੁਮਾਰ, ਉਪ ਪ੍ਰਧਾਨ ਅਸ਼ੋਕ ਮਹਿਤਾ, ਸਕੱਤਰ ਪੁਨੀਤ ਚੋਪੜਾ, ਨਰਿੰਦਰ ਸੋਬਤੀ, ਈਸ਼ਾਨ ਦੁਆ, ਮਨੀਸ਼ ਕੁਮਾਰ, ਅਮਨ ਅਰੋੜਾ, ਪਵਨ ਸ਼ਰਮਾ, ਰੰਜਮ ਮਹਾਜਨ, ਰਾਕੇਸ਼ ਸਿੱਕਾ, ਓਮ ਸੇਤੀਆ, ਨਿਖਿਲ ਮਹਿੰਦਰੂ, ਪੁਨੀਤ ਭਾਟੀਆ, ਦਿਨੇਸ਼ ਛਾਬੜਾ, ਵਿਭੋਰ ਚੌਧਰੀ, ਅਭਿਸ਼ੇਕ ਸੇਠ, ਸਾਹਿਲ ਗੇੜਾ ਸਮੇਤ ਸੰਸਥਾ ਦੇ ਸੈਂਕੜੇ ਸ਼ਰਧਾਲੂ ਅਤੇ ਮੈਂਬਰ ਹਾਜ਼ਰ ਸਨ।

ਕੈਪਸ਼ਨ: ਯਾਤਰਾ ਨੂੰ ਰਵਾਨਾ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਰਾਕੇਸ਼ ਰਾਠੌੜ ਅਤੇ ਉਨ੍ਹਾਂ ਦੇ ਨਾਲ ਸੰਸਥਾ ਦੇ ਭੂਸ਼ਣ ਆਨੰਦ, ਰਾਜਿੰਦਰ ਸ਼ਰਮਾ, ਰਵਿੰਦਰ ਕੁਮਾਰ, ਪੁਨੀਤ ਚੋਪੜਾ ਅਤੇ ਹੋਰ।