पंजाबशिक्षा और संस्कृति

ਲਾਇਲਪੁਰ ਖ਼ਾਲਸਾ ਕਾਲਜ ਦੇ ਫਿਜਿਓਥੇਰੈਪੀ ਵਿਭਾਗ ਵਲੋਂ ਹੈਲਥ ਚੈਕਅਪ ਕੈਂਪ ਲਗਾਇਆ ਗਿਆ

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਫਿਜਿਓਥੇਰੈਪੀ ਵਿਭਾਗ ਵਲੋਂ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਹੈਲਥ ਚੈਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਫਿਜਿਕਲ ਹੈਲਥ ਦੇ ਅਲੱਗ-ਅਲੱਗ ਪੈਰਾਮੀਟਰ ਜਿਵੇਂ ਬੀ.ਐਮ.ਆਈ., ਬਾਡੀ ਫੈਟ ਪਰਸਨਟੇਜ਼, ਬੋਨ ਡੈਨਸਟੀ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਆਧੁਨਿਕ ਮਸ਼ੀਨਾਂ ਰਾਹੀਂ ਕੀਤੀ ਗਈ। ਇਸ ਵਿਚ 107 ਸਟਾਫ ਮੈਂਬਰਾਂ ਦੀ ਜਾਂਚ ਕੀਤੀ ਗਈ। ਕੈਂਪ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਵਾਈਸ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਆਪਣੀ ਹੈਲਥ ਦੀ ਜਾਂਚ ਕਰਵਾ ਕੇ ਕੀਤਾ। ਲਾਇਲਪੁਰ ਖ਼ਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਜੁਝਾਂਰ ਸਿੰਘ ਵੀ ਉਚੇਚੇ ਤੌਰ ’ਤੇ ਇਸ ਕੈਂਪ ਵਿਚ ਆਪਣੀ ਹੈਲਥ ਦੀ ਜਾਂਚ ਕਰਵਾਉਣ ਪਹੁੰਚੇ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਸਾਡੀ ਹੱਡੀਆਂ ਦੀ ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੋ ਸਾਡੇ ਸਰੀਰਿਕ ਟਾਂਚੇ ਨੂੰ ਠੀਕ ਰੱਖਦੀ ਹੈ। ਇਸ ਕਰਕੇ ਸਾਨੂੰ ਸਮੇਂ ਸਿਰ ਇਸ ਦੀ ਜਾਂਚ, ਕਰਵਾਉਣੀ ਚਾਹੀਦੀ ਹੈ, ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸਦਾ ਉਪਾਏ ਕਰ ਲੈਣਾ ਜ਼ਰੂਰੀ ਹੁੰਦਾ ਹੈ। ਡਾ. ਰਾਜੂ ਸ਼ਰਮਾ ਮੁਖੀ ਫਿਜਿਓਥਰੈਪੀ ਵਿਭਾਗ ਨੇ ਕਿਹਾ ਕਿ ਵਿਟਾਮਿਨ ਡੀ ਦੀ ਡੈਫੀਸੈਂਸੀ ਅੱਜ ਕੱਲ੍ਹ ਇਕ ਆਮ ਗੱਲ ਹੈ। ਵਿਟਾਮਿਨ ਡੀ ਹੱਡੀਆਂ ਦੀ ਮਜ਼ਬੂਤੀ ਲਈ ਜ਼ਰੂਰੀ ਹੈ। ਇਸ ਤਰ੍ਹਾਂ ਦੈ ਕੈਂਪ ਵਿਚ ਸਾਰਿਆਂ ਨੂੰ ਉਨ੍ਹਾਂ ਦੀ ਮਜੂਦਾ ਹੱਡੀਆਂ ਦੀ ਹੈੱਲਥ ਬਾਰੇ ਜਾਣਕਾਰੀ ਅਸਾਨੀ ਨਾਲ ਮਿਲ ਜਾਂਦੀ ਹੈ ਤਾਂ ਕਿ ਸਮੇਂ ਸਿਰ ਹੱਡੀਆਂ ਦੇ ਬਿਗੜੇ ਹੋਏ ਲੇਵਲ ਵਿਚ ਸੁਧਾਰ ਕੀਤਾ ਜਾ ਸਕੇ। ਜਾਂਚ ਉਪਰੰਤ ਫਿਜਿਓਥਰੈਪੀ ਵਿਭਾਗ ਤੇ ਸੀਨੀਅਰ ਅਧਿਆਪਕ ਅਤੇ ਮੈਡੀਕਲ ਅਫਸਰ ਡਾ. ਜਸੰਵਤ ਕੌਰ ਅਤੇ ਉਨ੍ਹਾਂ ਦੀ ਟੀਮ ਡਾ. ਪ੍ਰਿੰਯਾਕ ਸ਼ਾਰਧਾ, ਡਾ. ਵਿਸਾਲੀ ਮਹਿੰਦਰੂ, ਡਾ. ਅੰਜਲੀ ਓਜਾ, ਡਾ. ਹਰਮੀਨ ਸਬਰਵਾਲ ਨੇ ਡਾਈਟ, ਹਾਰਟ ਹੈਲਥ, ਹੱਡੀਆਂ ਦੀ ਮਜਬੂਤੀ ਲਈ ਰੋਜ਼ਾਨਾ ਇਕ ਘੰਟਾ ਕਸਰਤ ਕਰਨ ਦੀ ਸਲਾਹ ਦਿੱਤੀ।

Related Articles

Back to top button