Sliderपंजाब

ਠਾਕੁਰ ਦਲੀਪ ਸਿੰਘ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਚੁੱਪੀ ਕਈ ਸਵਾਲ ਖੜੇ ਕਰਦੀ ਹੈ

ਠਾਕੁਰ ਦਲੀਪ ਸਿੰਘ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਚੁੱਪੀ ਕਈ ਸਵਾਲ ਖੜੇ ਕਰਦੀ ਹੈ ਸਿੱਖ ਤਾਲਮੇਲ ਕਮੇਟੀ ਨਾਮਧਾਰੀ ਠਾਕੁਰ ਦਲੀਪ ਸਿੰਘ ਵੱਲੋ ਜਾਗਤ ਜੋਤ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵਰਤੇ ਨਾ ਬਰਦਾਸ਼ਤ ਯੋਗ ਸਬਦ ਜਿਸ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਬੋਲ ਰਿਹਾ ਹੈ ਅਤੇ ਪੰਜ ਕੱਕਾਰਾਂ ਬਾਰੇ ਵੀ ਉਟ ਪਟਾਂਗ ਬੋਲ ਰਿਹਾ ਹੈ ਪਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋ ਧਾਰੀ ਹੋਈ ਚੁੱਪੀ ਜਥੇਦਾਰ ਸਾਹਿਬ ਬਾਦਲ ਦਲ ਪ੍ਰਤੀ ਵਫਾਦਾਰੀ ਦਸ ਰਹੀ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੇਵ ਸਿੰਘ ਭਾਟੀਆ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਿੱਖੀ ਨਾਲ ਸਬੰਧਤ ਹਰ ਮੁੱਦੇ ਤੇ ਬੋਲਣ ਵਾਲੇ ਬਾਦਲ ਦਲ ਦੀ ਵੋਟਾਂ ਦੀ ਗੰਦੀ ਸਿਆਸਤ ਕਰਕੇ ਚੁੱਪ ਹਨ ਓਹਨਾ ਕਿਹਾ ਇੱਕ ਦੁਨਿਆਵੀ ਬੰਦਾ ਸ਼ਰੇਆਮ ਗੁਰੂ ਸਾਹਿਬ ਜੀ ਦੀ ਸਰਬ ਉੱਚਤਾ ਦੇ ਬੋਲ ਕਬੋਲ ਬੋਲ ਰਿਹਾ ਹੈ ਪਰ ਤੁਸੀ ਸਭ ਕੁਛ ਚੁੱਪਚਾਪ ਸੁਣ ਰਹੇ ਹੋ ਤੁਸੀਂ ਸਿਰਫ ਬਾਦਲ ਦਲ ਦੇ ਜੱਥੇਦਾਰ ਨਹੀਂ ਕੌਮ ਦੇ ਜਥੇਦਾਰ ਹੋ ਉਕਤ ਆਗੂਆਂ ਨੇ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਗੁਰਮਤਿ ਸਿੰਘ ਦਾਦੂਵਾਲ ਭਾਈ ਹਰਜੀਤ ਸਿੰਘ ਕਾਲਕਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਦੁਸ਼ਟ ਖਿਲਾਫ ਅਵਾਜ ਬੁਲੰਦ ਕੀਤੀ ਅਸੀ ਠਾਕੁਰ ਦਲੀਪ ਸਿੰਘ ਨੂੰ ਯਾਦ ਕਰਵਾਣਾ ਚਾਹੁੰਦੇ ਹਾਂ ਜਿੱਸ ਜਿਸ ਗੁਰੂ ਘਰ ਨਾਲ ਮੱਥਾ ਲਾਇਆ ਹੈ ਉਸਨੂੰ ਆਪਣੀ ਕੀਤੀ ਦਾ ਫਲ ਭੁਗਤਣਾ ਪੈਂਦਾ ਹੈ ਓਹਨਾ ਦੱਸਿਆ ਕਿ ਕਾਨੂੰਨੀ ਮਾਹਰਾਂ ਦੀ ਰਾਏ ਲੈਕੇ ਦਲੀਪ ਸਿੰਘ ਖਿਲਾਫ ਕਾਰਵਾਈ ਕਰਵਾਵਾਂਗੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਭ ਨੂਰ ਸਿੰਘ ਭਾਟੀਆ ਅਤੇ ਇੰਦਰ ਪਾਲ ਸਿੰਘ ਹਾਜਰ ਸਨ

Related Articles

Back to top button