
ਜਲੰਧਰ : ਸਿੱਖ ਤਾਲਮੇਲ ਕਮੇਟੀ ਵੱਲੋ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਬਣਨ ਖੁਸ਼ੀ ਦਾ ਪ੍ਰਗਟਾਵਾ ਅਤੇ ਸਿੱਖ ਸੰਗਤਾਂ ਨੂੰ ਵਧਾਈਆਂ ਜਦੋਂ ਜਦੋਂ ਕੁਝ ਸਿਰ ਫਿਰੇ ਲੋਗ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨਾਲ ਛੇੜਖਾਨੀ ਕਰਦੇ ਸਨ ਵਿਚ ਕ਼ਾਨੂਨੀ ਕਾਰਵਾਈ ਵਿਚ ਬਚਕੇ ਨਿਕਲ ਜਾਂਦੇ ਸਨ ਜਾ ਗਿਰਫਤਾਰੀ ਤੋਂ ਅਗਲੇ ਦਿਨ ਜਮਾਨਤ ਹੋ ਜਾਂਦੀ ਸੀ ਜਿਸ ਨਾਲ ਦੋਸ਼ੀ ਬੇਖੌਫ ਹੋ ਜਾਂਦੇ ਸਨ ਪਰ ਹੁਣ ਪੰਜਾਬ ਸਰਕਾਰ ਵੱਲੋਂ ਨਵਾ ਐਕਟ ਲਿਆਂਦਾ ਗਿਆ ਜਿਸ ਦੀ ਸਾਰੀਆਂ ਪਾਰਟੀਆਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਸ ਦੀ ਹਮਾਇਤ ਕੀਤੀ ਜਿਸ ਨੂੰ ਪੰਜਾਬ ਦੇ ਰਾਜਪਾਲ ਨੇ ਮਨਜੂਰੀ ਦੇ ਦਿੱਤੀ ਹੈ ਜੌ ਹੁਣ ਕਾਨੂੰਨ ਬਣ ਗਿਆ ਹੈ ਦਾ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਕੀਤਾ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਰਣਜੀਤ ਸਿੰਘ ਨੋਨੀ ਅਮਨਦੀਪ ਸਿੰਘ ਬੱਗਾ ਅਰਵਿੰਦਰ ਪਾਲ ਸਿੰਘ ਬੱਬਲੂ ਨੇ ਇੱਕ ਸਾਂਝੇ ਬਿਆਨ ਵਿੱਚ ਇਸ ਬਿੱਲ ਦੇ ਪਾਸ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਹੁਣ ਕੋਈ ਵੀ ਵਿਅਕਤੀ ਬੇਅਦਬੀ ਕਰਨ ਤੋਂ ਪਹਿਲਾਂ 100ਵਾਰੀ ਸੋਚਗਾ ਕਿਓਂਕਿ ਇਸ ਬਿੱਲ ਵਿਚ ਬੇਅਦਬੀ ਕਰਨ ਵਾਲੇ ਨੂੰ ਛੇਤੀ ਜਮਾਨਤ ਨਹੀਂ ਮਿਲੇਗੀ ਅਤੇ ਉਮਰ ਕੈਦ ਤਕ ਸਜਾ ਦੀ ਵਿਵਸਥਾ ਕੀਤੀ ਗਈ ਹੈ ਅਤੇ 25 ਲੱਖ ਤੱਕ ਜੁਰਮਾਨਾ ਰਖਿਆ ਗਿਆ ਹੈਅੱਗੇ ਜੌ ਲੋਗ ਬੇਅਦਬੀ ਕਰਕੇ ਮੰਦਬੁੱਧੀ ਹੋਣ ਕਰਕੇ ਬਚ ਨਿਕਲਦੇ ਸਨ ਜਹੁਣ ਓਹਨਾ ਦੇ ਪਰਵਾਰ ਨੂੰ ਨਾਲ ਜੋੜਿਆ ਗਿਆ ਹੈ ਅਸੀ ਸਮੁੱਚੀ ਸਿੱਖ ਸੰਗਤ ਨੂੰ ਇਸ ਸਮੇਂ ਵਧਾਈ ਵੀ ਦਿੰਦੇ ਹਾਂ ਅਸੀਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦੇ ਹਾਂ ਕੋਈ ਵੀ ਇਸ ਬਿਲ ਤੇ ਸਿਆਸਤ ਨੇ ਕਰੇ ਸਗੋ ਸਾਨੂੰ ਸਾਰਿਆਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਤੁਹਾਡੇ ਕੋਲੋ ਇਹ ਸੇਵਾ ਲਈ ਹੈ