ਜਲੰਧਰ, 1 ਅਗਸਤ ( ) ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਸੰਗਠਨ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਪਣੇ 14 ਦਿਵਸੀ ਮੰਡਲ ਪ੍ਰਵਾਸ ਅਭਿਆਨ ਦੀ ਸ਼ੁਰੂਆਤ ਮੰਡਲ ਨੰਬਰ-4 ਦੇ ਪ੍ਰਧਾਨ ਆਸ਼ੀਸ਼ ਸਹਿਗਲ ਅਤੇ ਮੰਡਲ ਪ੍ਰਭਾਰੀ ਜ਼ਿਲ੍ਹਾ ਸਕੱਤਰ ਅਮਿਤ ਭਾਟੀਆ ਨੂੰ ਨਾਲ ਲੈ ਕੇ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੀਨੀਅਰ ਆਗੂਆਂ, ਮਾਰਕੀਟ ਐਸੋਸੀਏਸ਼ਨਾਂ, ਵਾਰਡ ਉਮੀਦਵਾਰਾਂ, ਸ਼ਕਤੀ ਕੇਂਦਰ ਮੁਖੀਆਂ, ਬੂਥ ਪ੍ਰਧਾਨਾਂ ਅਤੇ ਵਰਕਰਾਂ ਨਾਲ ਵਿਸਥਾਰਪੂਰਵਕ ਸੰਵਾਦ ਕਰਦੇ ਹੋਏ ਸੰਗਠਨਾਤਮਕ ਗਤੀਵਿਧੀਆਂ ਦੀ ਸਮੀਖਿਆ ਕੀਤੀ ਅਤੇ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ।

ਆਪਣੇ ਮੰਡਲ ਪ੍ਰਵਾਸ ਦੀ ਸ਼ੁਰੂਆਤ ਅਸ਼ੋਕ ਸਰੀਨ ਹਿੱਕੀ ਨੇ ਵਿਕਰਮਪੁਰਾ ਸਥਿਤ ਮਾਤਾ ਚਿੰਤਪੁਰਨੀ ਮੰਦਰ ਵਿੱਚ ਮੱਥਾ ਟੇਕ ਕੇ ਅਤੇ ਆਸ਼ੀਰਵਾਦ ਪ੍ਰਾਪਤ ਕਰਕੇ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੀਵਰੇਜ ਬੋਰਡ ਦੇ ਸਾਬਕਾ ਚੇਅਰਮੈਨ ਵਿਨੋਦ ਸ਼ਰਮਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਉਪਰੰਤ ਉਹ ਭਾਜਪਾ ਦੀ ਸੀਨੀਅਰ ਮਹਿਲਾ ਆਗੂ ਪ੍ਰਵੀਣ ਸ਼ਰਮਾ ਦੇ ਨਿਵਾਸ ਸਥਾਨ ‘ਤੇ ਪਹੁੰਚੇ ਅਤੇ ਭਾਜਪਾ ਜਲੰਧਰ ਸ਼ਹਿਰੀ ਦੀਆਂ ਸੀਨੀਅਰ ਮਹਿਲਾ ਆਗੂਆਂ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ।

ਪ੍ਰਵਾਸ ਦੌਰਾਨ ਉਨ੍ਹਾਂ ਨੇ ਸ਼ਕਤੀ ਕੇਂਦਰ ਮੁਖੀ ਅਨਿਲ ਆਰਿਆ ਦੇ ਨਿਵਾਸ ਸਥਾਨ ‘ਤੇ ਬੂਥ ਪ੍ਰਧਾਨਾਂ ਨਾਲ ਮੀਟਿੰਗ ਕਰਕੇ ਸੰਗਠਨ ਨੂੰ ਹੋਰ ਸਰਗਰਮ ਬਣਾਉਣ ਬਾਰੇ ਚਰਚਾ ਕੀਤੀ। ਇਸ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂ ਗੋਪਾਲ ਗੁਪਤਾ ਅਤੇ ਆਸ਼ੂ ਗੁਪਤਾ (ਪੇਠੇ ਵਾਲੇ) ਦੇ ਨਿਵਾਸ ਸਥਾਨ ‘ਤੇ ਵਾਰਡ ਉਮੀਦਵਾਰਾਂ ਨਾਲ ਮੀਟਿੰਗ ਕਰਕੇ ਖੇਤਰੀ ਸੰਗਠਨਾਤਮਕ ਗਤੀਵਿਧੀਆਂ ਦੀ ਸਮੀਖਿਆ ਕੀਤੀ।

ਅਸ਼ੋਕ ਸਰੀਨ ਹਿੱਕੀ ਨੇ ਕਿਲਾ ਮੋਹੱਲਾ ਸਥਿਤ ਭਾਜਪਾ ਆਗੂ ਮੋਨੂ ਪੁਰੀ ਦੇ ਨਿਵਾਸ ਸਥਾਨ ‘ਤੇ ਸ਼ਕਤੀ ਕੇਂਦਰ ਮੁਖੀਆਂ ਅਤੇ ਬੂਥ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਪੁਨੀਤ ਕੈਪਟਨ ਅਤੇ ਵਿਪਿਨ ਸ਼ਰਮਾ ਨੇ ਭਾਜਪਾ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜਿਨ੍ਹਾਂ ਦਾ ਅਸ਼ੋਕ ਸਰੀਨ ਹਿੱਕੀ ਨੇ ਪਾਰਟੀ ਵਿੱਚ ਸਵਾਗਤ ਕੀਤਾ।

ਮੰਡਲ ਪ੍ਰਵਾਸ ਦੌਰਾਨ ਅੱਡਾ ਹੋਸ਼ਿਆਰਪੁਰ ਚੌਕ ਸਥਿਤ ਦੀਪਕ ਕਾਰਡਜ਼ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਦੇ ਸਨਮਾਨ ਵਿੱਚ ਸਵਾਗਤ ਸਮਾਗਮ ਆਯੋਜਿਤ ਕੀਤਾ ਗਿਆ, ਜਿੱਥੇ ਨਵਨੀਤ ਕੁਮਾਰ ਨੇ ਉਨ੍ਹਾਂ ਦਾ ਅਭਿਨੰਦਨ ਕੀਤਾ। ਇਸ ਤੋਂ ਬਾਅਦ ਭਾਜਪਾ ਆਗੂ ਦਿਨੇਸ਼ ਖੰਨਾ ਦੇ ਸਹਿਯੋਗ ਨਾਲ ਮਾਈ ਹੀਰਾ ਗੇਟ ਸਥਿਤ ਬਾਬਾ ਮਹਾਕਾਲ ਧਾਮ ਵਿਖੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਬਾਬਾ ਮਹਾਕਾਲ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ।

ਇਸ ਉਪਰੰਤ ਭਾਜਪਾ ਦੇ ਸੀਨੀਅਰ ਆਗੂ ਦਿਨੇਸ਼ ਖੰਨਾ ਦੀ ਅਗਵਾਈ ਵਿੱਚ ਮਾਈ ਹੀਰਾ ਗੇਟ ਮਾਰਕੀਟ ਭੈਰੋਂ ਬਾਜ਼ਾਰ ਐਸੋਸੀਏਸ਼ਨ ਵੱਲੋਂ ਅਸ਼ੋਕ ਸਰੀਨ ਹਿੱਕੀ ਦਾ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਭਾਜਪਾ ਆਗੂ ਹੈਪੀ ਦੀਵਾਨ ਦੀ ਅਗਵਾਈ ਵਿੱਚ ਅਟਾਰੀ ਬਾਜ਼ਾਰ ਸ਼ੂ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਮਨਚੰਦਾ, ਮਹਾਂਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਪ੍ਰਵੀਣ ਹਾਂਡਾ ਦੀ ਦੁਕਾਨ ‘ਤੇ ਆਯੋਜਿਤ ਮੀਟਿੰਗ ਵਿੱਚ ਸ਼ੂ ਮਰਚੈਂਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਦੌਰਾਨ ਵਪਾਰੀਆਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ।

ਇਸ ਮੌਕੇ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਭਾਜਪਾ ਦਾ ਹਰ ਇੱਕ ਵਰਕਰ ਸੰਗਠਨ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਮੰਡਲ ਪ੍ਰਵਾਸ ਦਾ ਉਦੇਸ਼ ਵਰਕਰਾਂ, ਬੂਥ ਪੱਧਰ ਦੇ ਅਹੁਦੇਦਾਰਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਿੱਧਾ ਸੰਵਾਦ ਸਥਾਪਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੰਗਠਨ ਨੂੰ ਹੋਰ ਮਜ਼ਬੂਤ ਅਤੇ ਸਰਗਰਮ ਬਣਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਸਾਰੇ ਮੰਡਲਾਂ ਦਾ ਪ੍ਰਵਾਸ ਕੀਤਾ ਜਾਵੇਗਾ ਅਤੇ ਵਰਕਰਾਂ ਦੇ ਸੁਝਾਵਾਂ ਨੂੰ ਸੰਗਠਨਾਤਮਕ ਕਾਰਜ ਯੋਜਨਾ ਵਿੱਚ ਪਹਿਲ ਦਿੱਤੀ ਜਾਵੇਗੀ।

ਇਸ ਮੌਕੇ ਮੁੱਖ ਤੌਰ ‘ਤੇ ਭੋਲਾ ਸ਼ਰਮਾ, ਮੀਨੂ ਸ਼ਰਮਾ, ਕੰਚਨ ਸ਼ਰਮਾ, ਕਮਲਜੀਤ ਕੌਰ ਗਿੱਲ, ਸ਼ਸ਼ੀ ਚੱਢਾ, ਵਿਨੋਦ ਬਾਲਾ, ਮਧੂ ਸ਼ਰਮਾ, ਕਮਲੇਸ਼ ਗੁਪਤਾ, ਦਲਵੀਰ ਦੁਰੇਜਾ, ਅਰਵਿੰਦ ਗੁਪਤਾ, ਸੋਨੂ ਪੁਰੀ, ਵਿਵੇਕ ਪੱਬੀ, ਸੰਨੀ ਸ਼ਰਮਾ, ਅਨੁਜ ਸ਼ਾਰਦਾ, ਗੌਰਵ ਰਾਏ, ਅਰਜੁਨ ਹੈਪੀ, ਬ੍ਰਿਜ ਗੁਪਤਾ, ਸ਼ੁਭਮ ਸ਼ਰਮਾ, ਹੇਮੰਤ ਖੰਨਾ, ਵਿਜੈ ਚੱਢਾ, ਰਾਕੇਸ਼ ਗੁਪਤਾ, ਵੇਦ ਆਰਿਆ, ਸ਼ਸ਼ੀ ਭਗਤ, ਵੀਨੂ ਨੱਯਰ, ਰਤਨ ਲਾਲ, ਵਨੀਤ ਸਹਿਗਲ, ਅਸ਼ੋਕ ਕਪੂਰ, ਇੰਦਰਜੀਤ ਰਾਹੀ, ਬਾਵਾ ਚੌਧਰੀ, ਅਮਿਤ ਮਹਿੰਦਰੂ, ਇੰਦਰਜੀਤ ਸਹਿਗਲ ਅਤੇ ਹੋਰ ਵਰਕਰ ਹਾਜ਼ਰ ਸਨ।