
ਗੱਡੀ ਟਰਾਂਸਫਰ ਕਰਵਾਉਣ ਵਿੱਚ ਆ ਰਹੀਆਂ ਮੁਸਕਲਾ ਦੇ ਹੱਲ ਲਈ ਟੂ ਵੀਲਰ ਡੀਲਰ ਐਸੋਸੀਏਸ਼ਨ ਦਾ ਪ੍ਰਤੀਨਿਧੀ ਮੰਡਲ ਨਿਤਨ ਕੋਹਲੀ ਨੂੰ ਮਿਲਿਆ ਵ੍ਹੀਕਲ ਟਰਾਂਸਫਰ ਕਰਵਾਉਣ ਵਿੱਚ ਆ ਰਹੀਆਂ ਮੁਸਕਲਾ ਵ੍ਹੀਕਲ ਦੀਆਂ ਸਰਕਾਰੀ ਨੰਬਰ ਪਲੇਟਾਂ ਲਾਉਣ ਦੀਆਂ ਮੁਸਕਲਾ ਅਤੇ ਪਲਿਊਸ਼ਨ ਕਰਨ ਵਿਚ ਆ ਰਹੀਆਂ ਮੁਸਕਲਾ ਦੇ ਹੱਲ ਲਈ two ਵੀਲਰ ਡੀਲਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਇਕ ਵਫ਼ਦ ਪਰਧਾਨ ਤਜਿੰਦਰ ਸਿੰਘ ਪਰਦੇਸੀ ਦੀ ਅਗਵਾਈ ਵਿੱਚ ਆਪ ਲੀਡਰ ਨਿਤਿਨ ਕੋਹਲੀ ਨੂੰ ਓਹਨਾ ਦੇ ਦਫਤਰ ਵਿਚ ਮਿਲਿਆ ਅਤੇ ਸਾਰੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਅਤੇ ਦਸਿਆ ਕਿ ਰਿਸ਼ਵਤ ਦੇਣ ਨਾਲ ਸਾਰੇ ਕੰਮ ਹੋ ਜਾਂਦੇ ਹਨ ਪਰ ਗਰੀਬ ਲੋਗ ਬੁਹਤ ਖੱਜਲ ਖੁਆਰ ਹੋ ਰਹੇ ਹਨ ਵਫ਼ਦ ਦੇ ਮੈਂਬਰ ਹਰਪ੍ਰੀਤ ਸਿੰਘ ਨੀਟੂ ਰਾਜੂ ਮਹਿਤਾ ਅਤੇ ਮਨਪ੍ਰੀਤ ਸਿੰਘ ਬਿੰਦਰਾ ਨੇ ਪੂਰੇ ਵਿਸਥਾਰ ਨਾਲ ਸਾਰੀਆਂ ਮੁਸ਼ਕਲਾਂ ਬਾਰੇ ਦੱਸਿਆ ਅਤੇ ਇਕ ਮੰਗ ਪੱਤਰ ਵੀ ਸੌਂਪਿਆ ਜਿਸਤੇ ਨਿਤਨ ਕੋਹਲੀ ਨੇ ਸਾਰੀਆਂ ਮੁਸ਼ਕਲਾਂ ਨੂੰ ਬੁਹਤ ਧਿਆਨ ਨਾਲ ਸੁਣਿਆ ਅਤੇਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਟਰਾਂਸਪੋਰਟ ਮੰਤਰੀ ਅੱਗੇ ਡੀਲਰ ਭਰਾਵਾਂ ਦੀਆਂ ਮੁਸਕਲਾ ਰੱਖਕੇ ਉਸਦਾ ਹੱਲ ਕਰਵਾਇਆ ਜਾਵੇਗਾ ਅਤੇ ਆਮ ਲੋਗ ਨੂੰ ਕਿਸੇ ਤਰ੍ਹਾਂ ਦੀ ਪਰੇਸਾਨੀ ਨਹੀਂ ਆਣ ਦਿੱਤੀ ਜਾਵੇਗੀ ਇਸ ਮੌਕੇ ਓਹਨਾ ਨਾਲ ਜਲੰਧਰ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵੀ ਮਜੂਦ ਸਨ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਬਵੇਜਾ ਅਮਰਿੰਦਰ ਸਿੰਘ ਪੰਕਜ ਸਿੱਕਾ ਬੌਬੀ ਬਹਿਲ ਲੱਕੀ ਸਿੱਕਾ ਪਰਮਿੰਦਰ ਸਿੰਘ ਲਵਲੀ ਤਰੁਣ ਬਹਿਲ ਹਰਵਿੰਦਰ ਸਿੰਘ ਬਿੰਦਰ ਸਮੇਤ ਬੁਹਤ ਸਾਰੇ ਮੈਂਬਰ ਹਾਜਰ ਸਨ